ਆਕਲੈਂਡ (ਹਰਪ੍ਰੀਤ ਸਿੰਘ) - ਅੱਜ ਵਲੰਿਗਟਨ ਵਿੱਚ ਟ੍ਰਾਂਸਮਿਸ਼ਨ ਗਲੀ ਮੋਟਰਵੇਅ 'ਤੇ ਮਾਹੌਲ ਉਸ ਵੇਲੇ ਤਣਾਅਗ੍ਰਸਤ ਹੋ ਗਿਆ, ਜਦੋਂ ਪੁਲਿਸ ਨੂੰ ਬਲ ਪ੍ਰਯੋਗ ਕਰਕੇ ਉੱਥੇ ਮੌਜੂਦ ਪ੍ਰਦਰਸ਼ਨਕਾਰੀਆਂ ਨੂੰ ਹਟਾਇਆ ਗਿਆ ਤੇ ਮੋਟਰਵੇਅ ਖਾਲੀ ਕਰਵਾਇਆ ਗਿਆ ਤੇ ਉਸ ਤੋਂ ਬਾਅਦ ਟ੍ਰੈਫਿਕ ਨੂੰ ਮੁੜ ਬਹਾਲ ਕੀਤਾ ਜਾ ਸਕਿਆ। ਪ੍ਰਦਰਸ਼ਨਕਾਰੀਆਂ ਨੇ ਜਜਫੋਰਡ, ਪੋਰੀਰੁਆ ਵਿਖੇ ਇਹ ਰੋਸ ਪ੍ਰਦਰਸ਼ਨ ਕੀਤਾ ਸੀ। ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਹਟਾਉਣ ਲਈ ਉਨ੍ਹਾਂ ਨੂੰ ਹੱਥਕੜੀਆਂ ਵੀ ਲਾਈਆਂ ਤੇ ਘੰਟਿਆਂ ਦੀ ਮਿਹਨਤ ਤੋਂ ਬਾਅਦ ਮੋਟਰਵੇਅ ਦੁਬਾਰਾ ਖੁਲਵਾਇਆ।
ਪੁਲਿਸ ਵਲੋਂ ਇਸ ਮੌਕੇ 11 ਜਣਿਆਂ ਦੀ ਗ੍ਰਿਫਤਾਰੀ ਵੀ ਪਾਈ ਗਈ, ਜਿਨ੍ਹਾਂ ਦੀ ਪੋਰੀਰੁਆ ਜਿਲ੍ਹਾ ਅਦਾਲਤ ਵਿੱਚ ਪੇਸ਼ੀ ਕਰਵਾਈ ਗਈ ਤੇ ਇਨ੍ਹਾਂ 'ਤੇ ਟ੍ਰੈਸਪਾਸ ਤੇ ਕ੍ਰਿਮਿਨਲ ਨਿਊਸੇਂਸ ਦੇ ਚਾਰਜ ਲਾਏ ਗਏ॥
ਇਸ ਵਿਰੋਧ ਪ੍ਰਦਰਸ਼ਨ ਵਿੱਚ ਹਿੱਸਾ ਲੈਣ ਵਾਲਿਆਂ ਦੀ ਉਮਰ 22 ਸਾਲ ਤੋਂ ਲੈਕੇ 81 ਸਾਲ ਵਿਚਾਲੇ ਦੱਸੀ ਜਾ ਰਹੀ ਹੈ।