- ਹੁਣ ਕ੍ਰਾਈਸਚਰਚ ਅਦਾਲਤ ਵਿੱਚ ਭੁਗਤ ਰਹੇ ਪੇਸ਼ੀਆਂ
ਆਕਲੈਂਡ (ਹਰਪ੍ਰੀਤ ਸਿੰਘ) - ਵਿਵੇਕ ਗੋਇਲ (ਸਾਬਕਾ ਐਸੇਟਸ ਮੈਨੇਜਰ ਵੈਸਟਲੈਂਡ ਡਿਸਟ੍ਰੀਕਟ ਕਾਉਂਸਲ), ਅਮਰ ਸਿੰਘ ਤੇ ਆਸ਼ੀਸ਼ ਸੇਵਤਾ ਇਸ ਵੇਲੇ ਕ੍ਰਾਈਸਚਰਚ ਜਿਲ੍ਹਾ ਅਦਾਲਤ ਵਿੱਚ ਜਿਊਰੀ ਟਰਾਇਲ ਵਿੱਚ ਆਪਣੇ 'ਤੇ ਲੱਗੇ ਗੰਭੀਰ ਪੱਧਰ ਦੇ 48 ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ।
ਦੋਸ਼ ਇਹ ਸਨ ਕਿ ਇਨ੍ਹਾਂ ਤਿੰਨਾਂ ਨੇ ਵਿਵਕੇ ਗੋਇਲ ਦੀ ਮੱਦਦ ਨਾਲ, ਕਈ ਸਰਕਾਰੀ ਕਾਂਟਰੇਕਟ ਹਾਸਿਲ ਕੀਤੇ। ਇਸ ਲਈ ਵਿਵੇਕ ਗੋਇਲ ਨੂੰ $77,000 ਦੀ ਵੱਖੋ-ਵੱਖ ਮੌਕਿਆਂ 'ਤੇ ਮਿਲੀ ਰਿਸ਼ਵਤ ਦੇ ਦੋਸ਼ ਵੀ ਸ਼ਾਮਿਲ ਹਨ।
ਗੋਇਲ ਕਾਉਂਸਲ ਵਿੱਚ ਉਕਤ ਅਹੁਦੇ 'ਤੇ 2010 ਵਿੱਚ ਚੁਣਿਆ ਗਿਆ ਸੀ ਤੇ ਇਹ ਦੋਸ਼ 2015 ਤੋਂ 2017 ਵਿਚਾਲੇ ਦੇ ਘੁਟਾਲਿਆਂ ਦੇ ਹਨ।
ਗੋਇਲ ਇਨ੍ਹਾਂ ਦੋਨਾਂ ਨੂੰ ਕਾਂਟਰੇਕਟ ਸਬੰਧੀ ਅਹਿਮ ਜਾਣਕਾਰੀ ਦਿੰਦਾ ਸੀ, ਤਾ ਜੋ ਪੁੱਖਤਾ ਹੋ ਜਾਏ ਕਿ ਕਾਂਟਰੇਕਟ ਇਨ੍ਹਾਂ ਨੂੰ ਹੀ ਮਿਲਣਗੇ ਤੇ ਇਸ ਬਦਲੇ ਉਹ ਰਿਸ਼ਵਤ ਹਾਸਿਲ ਕਰਦਾ ਸੀ।
ਇਹ ਸਭ ਕਿਸ ਪੱਧਰ 'ਤੇ ਹੋ ਰਿਹਾ ਸੀ, ਇਸ ਦੀ ਉਦਾਹਰਨ ਹੈ ਇਸ ਕੇਸ ਵਿੱਚ ਸਾਹਮਣੇ ਆਇਆ ਇੱਕ ਕਾਂਟਰੇਕਟ, ਜੋ ਕਿ $7 ਮਿਲੀਅਨ ਦਾ ਫ੍ਰੇਂਜ ਜੋਜਫ ਵੇਸਟ ਵਾਟਰ ਟਰੀਟਮੈਂਟ ਪਲਾਂਟ ਦੀ ਰਿਡਵੈਲਪਮੈਂਟ ਦਾ ਸੀ। ਇਹ ਕਾਂਟਰੇਕਟ ਉਸ ਕੰਪਨੀ ਨੂੰ ਦਿੱਤਾ ਗਿਆ ਜੋ ਕਿ ਇੱਕ ਸਟਾਰਟ-ਅੱਪ ਕੰਪਨੀ ਸੀ ਤੇ ਛਾਣਬੀਣ 'ਤੇ ਪਤਾ ਲੱਗਾ ਕਿ ਉਸਦਾ ਸੋਲ ਡਾਇਰੈਕਟਰ ਇੱਕ ਕੇਕੇ ਡੈਕੋਰੇਟਰ ਸੀ। ਅਜਿਹੇ ਹੋਰ ਕਾਂਟਰੇਕਟਾਂ ਸਬੰਧੀ ਵੀ ਛਾਣਬੀਣ ਹੋ ਰਹੀ ਹੈ।
ਤਿੰਨਾਂ ਨੇ ਆਪਣੇ 'ਤੇ ਲੱਗੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ ਹੈ।