ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਦੇ ਕਿਸੇ ਵੀ ਕੋਨੇ ਵਿੱਚ ਤੁਸੀਂ ਭਾਂਵੇ ਰੇਲ ਦਾ ਸਫਰ ਕਰਨਾ ਹੋਏ, ਭਾਂਵੇ ਬੱਸ ਜਾਂ ਸਮੁੰਦਰੀ ਕਿਸ਼ਤੀ ਦਾ, ਤੁਹਾਨੂੰ ਜਲਦ ਹੀ ਨਿਊਜੀਲੈਂਡ ਸਰਕਾਰ ਵਲੋਂ ਵੱਡੀ ਰਾਹਤ ਮਿਲੇਗੀ।
ਮਨਿਸਟਰ ਆਫ ਟ੍ਰਾਂਸਪੋਰਟ ਮਾਈਕਲ ਵੁੱਡ ਨੇ ਅੱਜ ਪਬਲਿਕ ਟ੍ਰਾਂਸਪੋਰਟ ਵਿੱਚ ਵੱਡੇ ਬਦਲਾਅ ਦਾ ਐਲਾਨ ਕੀਤਾ ਹੈ ਤੇ ਇਸ ਲਈ $1.3 ਬਿਲੀਅਨ ਦੀ ਰਾਸ਼ੀ ਵੀ ਜਾਰੀ ਕੀਤੀ ਹੈ।
ਬਦਲਾਅ ਤਹਿਤ ਪਬਲਿਕ ਟ੍ਰਾਂਸਪੋਰਟ ਨੂੰ ਵਧੇਰੇ ਉਤਸ਼ਾਹਿਤ ਕਰਨ ਲਈ 'ਸਿੰਗਲ ਪੈਮੇਂਟ ਸਿਸਟਮ' ਲਿਆਉਂਦਾ ਜਾਏਗਾ, ਭਾਵ ਪੈਮੇਂਟ ਦੇ ਇੱਕੋ ਮਾਧਿਅਮ ਰਾਂਹੀ ਤੁਸੀਂ ਕਿਸੇ ਵੀ ਪਬਲਿਕ ਟ੍ਰਾਂਸਪੋਰਟ ਸਿਸਟਮ ਦੀ ਸੇਵਾ ਹਾਸਿਲ ਕਰ ਸਕਦੇ ਹੋ ਤੇ ਉਸੇ ਨਾਲ ਭੁਗਤਾਨ ਕਰ ਸਕਦੇ ਹੋ। ਇਨ੍ਹਾਂ ਹੀ ਨਹੀਂ ਯਾਤਰਾ ਕਰਨ ਦੀ ਆਵਿਰਤੀ ਦੇ ਆਧਾਰ 'ਤੇ ਤੁਹਾਨੂੰ ਡੇਲੀ, ਵੀਕਲੀ, ਮੰਥਲੀ ਦੇ ਆਧਾਰ 'ਤੇ ਵਿਸ਼ੇਸ਼ ਕਿਰਾਏ ਵੀ ਐਲਾਨੇ ਜਾਣਗੇ, ਜੋ ਕਿ ਆਮ ਨਾਲੋਂ ਵਧੇਰੇ ਸਸਤੇ ਹੋਣਗੇ।
2024 ਵਿੱਚ ਕੈਂਟਰਬਰੀ ਤੋਂ ਇਸ ਪੈਮੇਂਟ ਸਿਸਟਮ ਦੀ ਸ਼ੁਰੂਆਤ ਹੋਏਗੀ ਤੇ 2026 ਪੂਰੇ ਨਿਊਜੀਲੈਂਡ ਵਿੱਚ ਇਹ ਪੈਮੇਂਟ ਸਿਸਟਮ ਲਾਗੂ ਹੋ ਜਾਏਗਾ।