ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਦੇ ਕੁਝ ਗਿਣੇ-ਚੁਣੇ ਰੈਸਟੋਰੈਂਟਾਂ ਨੂੰ ਗਰੇਡ ਡੀ ਤੇ ਗਰੇਡ ਈ ਦਿੱਤਾ ਗਿਆ ਹੈ।
ਜਿੱਥੇ ਗਰੇਡ ਏ, ਬੀ, ਸੀ ਮਿਲਣ ਵਾਲੇ ਰੈਸਟੋਰੈਂਟ ਸਫਾਈ, ਭੋਜਨ ਦੀ ਸਾਂਭ-ਸੰਭਾਲ ਆਦਿ ਨੂੰ ਲੈਕੇ ਗ੍ਰਾਹਕਾਂ ਲਈ ਸੰਤੁਸ਼ਟੀ ਭਰੇ ਹੁੰਦੇ ਹਨ ਤੇ ਗ੍ਰਾਹਕ ਇਨ੍ਹਾਂ ਗਰੇਡ ਵਾਲੇ ਰੈਸਟੋਰੈਂਟਾਂ ਤੋਂ ਭੋਜਨ ਬਿਨ੍ਹਾਂ ਕਿਸੇ ਟੈਸ਼ਨ ਖ੍ਰੀਦ ਸਕਦੇ ਹਨ, ਉੱਥੇ ਹੀ ਡੀ ਗਰੇਡ ਤੇ ਈ ਗਰੇਡ ਮਿਲਣ ਵਾਲੇ ਰੈਸਟੋਰੈਂਟਾਂ ਤੋਂ ਭੋਜਨ ਖ੍ਰੀਦਣਾ ਵਰਜਿਤ ਹੀ ਮੰਨਿਆਂ ਜਾਂਦਾ ਹੈ।
ਜਾਂਚ-ਪੜਤਾਲ ਵਿੱਚ ਆਕਲੈਂਡ ਦੇ 7 ਰੈਸਟੋਰੈਂਟਾਂ ਵਿੱਚੋਂ 3 ਨੂੰ ਈ ਗਰੇਡ ਮਿਲਿਆ ਹੈ ਤੇ 4 ਨੂੰ ਡੀ ਗਰੇਡ।
ਈ ਗਰੇਡ ਮਿਲਣ ਵਾਲੇ ਰੈਸਟੋਰੈਂਟਾਂ ਵਿੱਚੋਂ ਸਰੀਰਚਾ ਤੇ ਦ ਰੋਟੀ ਇੰਡੀਅਨ ਹਲਾਲ ਹੈ, ਜੋ ਓਟਾਹੂਹੂ ਦੇ ਮੈਸਨ ਐਵੇਨਿਊ ਵਿੱਚ ਸਥਿਤ ਹਨ, ਤੀਜਾ ਰੈਸਟੋਰੈਂਟ ਬੋਟਨੀ ਦਾ ਤੜਕਾ ਇੰਡੀਅਨ ਈਟਰੀ ਹੈ, ਇਨ੍ਹਾਂ ਤਿੰਨਾਂ ਨੂੰ ਈ ਗਰੇਡ ਮਿਲਿਆ ਹੈ ਤੇ ਤਿੰਨੋਂ ਹੀ ਰੈਸਟੋਰੈਂਟ ਉਦੋਂ ਤੱਕ ਬੰਦ ਰਹਿਣਗੇ, ਜੱਦੋਂ ਤੱਕ ਇਹ ਸੱਮਸਿਆ ਸੁਲਝਾ ਲਈ ਨਹੀਂ ਜਾਂਦੀ, ਫਿਰ ਇਨ੍ਹਾਂ ਨੂੰ ਡੀ ਗਰੇਡ ਜਾਰੀ ਹੋੋਏਗਾ, ਪਰ ਦਿਸ਼ਾ-ਨਿਰਦੇਸ਼ਾਂ ਅਨੁਸਾਰ ਡੀ ਗਰੇਡ ਤਹਿਤ ਵੀ ਗ੍ਰਾਹਕ ਰੈਸਟੋਰੈਂਟਾਂ ਤੋਂ ਖਾਣਾ ਨਹੀਂ ਖ੍ਰੀਦ ਸਕਦੇ।