ਆਕਲੈਂਡ (ਹਰਪ੍ਰੀਤ ਸਿੰਘ) - ਜੋ ਆਕਲੈਂਡ ਵਾਸੀ ਟਰੇਨਾਂ 'ਤੇ ਆਵਾਜਾਈ ਲਈ ਨਿਰਭਰ ਰਹਿੰਦੇ ਹਨ, ਉਨ੍ਹਾਂ ਲਈ ਲੌਂਗ ਲੇਬਰ ਵੀਕੈਂਡ ਮੌਕੇ ਸਮਾਂ ਪ੍ਰੇਸ਼ਾਨੀਆਂ ਭਰਿਆ ਰਹਿ ਸਕਦਾ ਹੈ ਤੇ ਆਵਾਜਾਈ ਲਈ ਉਨ੍ਹਾਂ ਨੂੰ ਹੋਰ ਸਾਧਨ ਲੱਭਣਾ ਪਏਗਾ।
ਕੀਵੀਰੇਲ ਨੇ ਜਾਣਕਾਰੀ ਜਾਰੀ ਕਰਦਿਆਂ ਦੱਸਿਆ ਹੈ ਕਿ ਮੁਰੰਮਤ ਦੇ ਕੰਮ ਦੇ ਚਲਦਿਆਂ ਆਕਲੈਂਡ ਵਿੱਚ ਚੱਲਣ ਵਾਲੀਆਂ ਟਰੇਨਾਂ ਸੋਮਵਾਰ 24 ਅਕਤੂਬਰ ਤੱਕ ਬੰਦ ਰਹਿਣਗੀਆਂ, ਸੱਚਮੁੱਚ ਕੀਵੀਰੇਲ ਦਾ ਇਹ ਫੈਸਲਾ ਆਕਲੈਂਡ ਵਾਸੀਆਂ ਦਾ ਲੇਬਰ ਵੀਕੈਂਡ ਦਾ ਮਜਾ ਖਰਾਬ ਕਰੇਗਾ।