ਆਕਲੈਂਡ (ਤਰਨਦੀਪ ਬਿਲਾਸਪੁਰ ) ਜਿਥੇ ਦੁਨੀਆ ਭਰ ਵਿਚ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੂੰ ਸਮਰਪਿਤ ਬੰਦੀ ਛੋੜ ਦਿਵਸ ਅਤੇ ਦਿਵਾਲੀ ਦਾ ਤਿਓਹਾਰ ਖੁਸ਼ੀਆਂ ਅਤੇ ਚਾਵਾਂ ਨਾਲ ਮਨਾਇਆ ਗਿਆ | ਉੱਥੇ ਹੀ ਚੜਦੇ ਸੂਰਜ ਦੇ ਦੇਸ਼ ਨਿਊਜ਼ੀਲੈਂਡ ਵਿਚ ਜੱਗਦੇ ਦੀਵਿਆਂ ,ਚੱਲਦੀਆਂ ਆਤਿਸ਼ਬਾਜ਼ੀਆਂ ਨਾਲ ਸਭ ਤੋਂ ਪਹਿਲਾ ਮਨਾਇਆ ਗਿਆ |
ਬੀਤੇ ਦਿਨ ਨਿਊਜ਼ੀਲੈਂਡ ਦੇ ਸਮੁਚੇ ਗੁਰੂ ਘਰਾਂ ਅਤੇ ਮੰਦਰਾਂ ਵਿਚ ਸਿੱਖ ਅਤੇ ਹਿੰਦੂ ਭਾਈਚਾਰੇ ਦੀ ਭਰਵੀਂ ਹਾਜਰੀ ਰਹੀਂ |
ਨਿਊਜ਼ੀਲੈਂਡ ਵਿਚ ਹਿੰਦੂ ਅਤੇ ਸਿੱਖ ਦੋ ਲੱਖ ਤੋਂ ਵੀ ਵਧੇਰੇ ਗਿਣਤੀ ਵਿਚ ਵੱਸਦੇ ਹਨ |
ਜਿਸ ਕਰਕੇ ਸਰਕਾਰੀ ਤੌਰ ਤੇ ਵੀ ਵੱਖ ਵੱਖ ਵਿਭਾਗਾਂ ਅਤੇ ਨਿੱਜੀ ਖੇਤਰ ਦੇ ਕਾਰੋਬਾਰਾਂ ਦੇ ਦਫਤਰਾਂ ਵਿਚ ਵੀ ਦਿਵਾਲੀ ਅਤੇ ਬੰਦੀ ਛੋੜ ਦਿਵਸ ਨੂੰ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ |
ਨਿਊਜ਼ੀਲੈਂਡ ਵਿਚ ਸਭ ਤੋਂ ਵੱਡਾ ਇਕੱਠ ਹਰ ਸਾਲ ਦੀ ਤਰਾਂ ਆਕਲੈਂਡ ਦੇ ਟਾਕਾਨੀਨੀ ਵਿਚ ਗੁਰਦੁਆਰਾ ਕਲਗੀਧਰ ਸਾਹਿਬ ਵਿਚ ਹੋਇਆ | ਜਿਥੇ ਗੁਰੂ ਘਰ ਦੇ ਲੰਗਰਾਂ ਅਨੁਸਾਰ ਤਕਰੀਬਨ ਪੂਰੇ ਦਿਨ ਵਿਚ 30 ਹਜ਼ਾਰ ਤੋਂ ਵਧੇਰੇ ਸੰਗਤਾਂ ਨੇ ਗੁਰੂ ਕੇ ਲੰਗਰ ਛਕੇ |
ਟਾਕਾਨੀਨੀ ਗੁਰੂ ਘਰ ਵਿਚ ਸਵੇਰ ਦੇ ਨੌਂ ਵਜੇ ਤੋਂ ਲੈਕੇ ਰਾਤ ਦੇ ਗਿਆਰਾਂ ਵਜੇ ਤੱਕ ਨੇ ਹਾਜਰੀ ਭਰੀ |
ਇਸ ਮੌਕੇ ਕੋਵਿਡ ਤੋਂ ਬਾਅਦ ਪੂਰੇ ਉਤਸ਼ਾਹ ਨਾਲ ਦੋ ਸਾਲ ਦੇ ਵਕਫ਼ੇ ਬਾਅਦ ਰਾਤ ਦਸ ਵਜੇ ਵੀਹ ਮਿੰਟ ਦੀ ਆਤਿਸ਼ਬਾਜੀ ਵੀ ਕੀਤੀ ਗਈ | ਜਿਸ ਨੂੰ ਦੇਖਣ ਲਈ ਗੁਰੂ ਘਰ ਨੇ ਦੋ ਕਿਲੋਮੀਟਰ ਦੇ ਘੇਰੇ ਵਿਚ ਹਜ਼ਾਰਾਂ ਲੋਕ ਇਕੱਠੇ ਹੋਏ ਸਨ | ਐਨਾ ਹੀ ਨਹੀਂ ਇਥੇ ਜਿਕਰਯੋਗ ਹੈ ਕਿ ਦਿਵਾਲੀ ਅਤੇ ਬੰਦੀ ਛੋੜ ਦਿਵਸ ਨੂੰ ਸਮਰਪਿਤ ਉਕਤ ਆਤਿਸ਼ਬਾਜੀ ਨੂੰ ਦੇਖਣ ਲਈ ਵਾਈਡਰ ਕਮਿਊਨਟੀ ਵਿਚੋਂ ਵੀ ਵੱਡੀ ਤਾਦਾਦ ਵਿਚ ਲੋਕ ਹਰ ਸਾਲ ਟਾਕਾਨੀਨੀ ਪਹੁੰਚਦੇ ਹਨ |