ਆਕਲੈਂਡ (ਐੱਨਜ਼ੈੱਡ ਪੰਜਾਬੀ ਨਿਊਜ਼ ਬਿਊਰੋ)
ਨਿਊਜ਼ੀਲੈਂਡ `ਚ ਅਦਾਲਤ ਨੇ ਇੱਕ ਅਜਿਹੇ ਵਿਅਕਤੀ ਨੂੰ ਡੀਪੋਰਟ ਕਰਨ ਲਈ ਰਾਹ ਪੱਧਰਾ ਕਰ ਦਿੱਤਾ ਹੈ, ਜੋ ਅੱਠ ਕੁ ਸਾਲ ਪਹਿਲਾਂ ਇੱਥੇ ਆਇਆ ਸੀ ਅਤੇ ਆਪਣੇ ਮਾਪਿਆਂ ਦੇ ਅਧਾਰ `ਤੇ ਪਰਮਾਨੈਂਟ ਰੈਜੀਡੈਂਟ ਬਣਿਆ ਸੀ।
ਪ੍ਰਾਪਤ ਜਾਣਕਾਰੀ ਅਨੁਸਾਰ ਇਵੈਨੀ ਨਾਂ ਦਾ ਇਹ ਨੌਜਵਾਨ ਫੀਜੀ ਤੋਂ ਆਪਣੇ ਮਾਪਿਆ ਨਾਲ ਸਾਲ 2014 `ਚ ਆਪਣੇ ਮਾਪਿਆਂ ਨਾਲ ਸਟੂਡੈਂਟ ਵੀਜ਼ੇ `ਤੇ ਆਇਆ ਸੀ। ਸਾਲ 2015 `ਚ ਉਸਦੀ ਰੈਜੀਡੈਂਸੀ ਹੋ ਗਈ ਸੀ। ਉਸ ਤੋਂ ਤਿੰਨ ਸਾਲ ਬਾਅਦ ਉਸਨੇ ਆਪਣੇ ਦੋ ਹੋਰ ਸਾਥੀਆਂ ਨਾਲ ਮਿਲ ਕੇ ਇੱਕ ਡੇਅਰੀ ਸ਼ਾਪ `ਤੇ ਲੱੁਟਮਾਰ ਕੀਤੀ ਸੀ ਅਤੇ ਸ਼ੌਪਕੀਪਰ `ਤੇ ਹਿੰਸਕ ਹਮਲਾ ਵੀ ਕੀਤਾ ਸੀ। ਜਿਸਦੇ ਦੋਸ਼ `ਚ ਉਸਨੂੰ ਇੱਕ ਘਰ `ਚ ਨਜ਼ਰਬੰਦ ਕੀਤਾ ਗਿਆ ਸੀ। ੀਜਸ ਦੇ ਅਧਾਰ `ਤੇ ਇਮੀਗਰੇਸ਼ਨ ਨੇ ਡੀਪੋਰਟੇਸ਼ਨ ਨੋਟਿਸ ਜਾਰੀ ਕਰ ਦਿੱਤਾ ਸੀ। ਉਸਨੇ ਇਸ ਫ਼ੈਸਲੇ ਵਿਰੁੱਧ ‘ਇਮੀਗਰੇਸ਼ਨ ਐਂਡ ਪ੍ਰੋਟੈਕਸ਼ਨ ਟ੍ਰਿਿਬਊਨਲ ਕੋਲ ਅਪੀਲ ਕਰ ਦਿੱਤੀ ਸੀ ਪਰ ਅਪੀਲ ਖਾਰਜ਼ ਹੋ ਗਈ।
ਜਿਸ ਪਿੱਛੋਂ ਉਸਨੇ ਹਾਈਕੋਰਟ `ਚ ਰੀਵਿਊ ਪਟੀਸ਼ਨ ਪਾ ਦਿੱਤੀ ਸੀ ਅਤੇ ਪਹਿਲੀ ਸੁਣਵਾਈ ਤੱਕ ਉਸਨੇ ‘ਹੋਮ ਡਿਟੈਂਸ਼ਨ’ ਦੀ ਉਲੰਘਣਾ ਵੀ ਕੀਤੀ ਸੀ ਅਤੇ ਆਪਣੀ ਪਾਰਟਨਰ ਦੀ ਦੋ ਵੱਖ-ਵੱਖ ਮੌਕਿਆਂ `ਤੇ ਕੁੱਟਮਾਰ ਵੀ ਕੀਤੀ ਸੀ।
ਇਵੈਨੀ ਨੇ ਅਦਾਲਤ ਅੱਗੇ ਦੁਹਾਈ ਪਾਈ ਸੀ ਕਿ ਉਸਨੂੰ ਫੀਜੀ ਨਾ ਭੇਜਿਆ ਜਾਵੇ ਕਿਉਂਕਿ ਉੱਥੇ ਬੇਰੁਜ਼ਗਾਰੀ ਬਹੁਤ ਹੈ। ਜਿਸ ਕਰਕੇ ਉਹ ਆਪਣੀ ਪਾਰਟਨਰ ਅਤੇ ਬੱਚੇ ਦੀ ਪਰਵਰਿਸ਼ ਨਹੀਂ ਕਰ ਸਕੇਗਾ ਪਰ ਅਦਾਲਤ ਨੇ ਉਸਦਾ ਕ੍ਰਿਮੀਨਲ ਰਿਕਾਰਡ ਵੇਖਦਿਆਂ ਉਸਦੀ ਅਪੀਲ ਰੱਦ ਕਰ ਦਿੱਤੀ।