ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਵਿੱਚ ਚੱਲ ਰਹੇ ਬਿਲੀਅਨ ਡਾਲਰ ਮੁੱਲ ਦੇ ਰੇਲ ਪ੍ਰੋਜੈਕਟ ਵਿੱਚ ਕੰਮ ਕਰਨ ਵਾਲੇ 2 ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢੇ ਜਾਣ ਦੀ ਖਬਰ ਹੈ ਤੇ ਇਸ ਮਾਮਲੇ ਵਿੱਚ ਹੋਰ ਛਾਣਬੀਣ ਕੀਤੀ ਜਾ ਰਹੀ ਹੈ।
ਪਹਿਲੀ ਘਟਨਾ ਬੀਤੀ 19 ਅਕਤੂਬਰ ਨੂੰ ਵਾਪਰੀ ਸੀ, ਜਦੋਂ ਪ੍ਰੋਜੈਕਟ ਹੈਂਡਲ ਕਰਨ ਵਾਲੀ ਕੰਪਨੀ ਇੰਚਾਰਜ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਤੇ ਉਸਤੋਂ ਬਾਅਦ ਇੱਕ ਹੋਰ ਵੀਡੀਓ ਸਾਹਮਣੇ ਆਈ, ਜਿਸ ਵਿੱਚ ਇੱਕ ਦੂਜਾ ਕਰਮਚਾਰੀ ਫੋਰਕਲਿਫਟ 'ਤੇ ਕੋਪਰ ਵਾਇਰ ਰੱਖ ਕੇ ਲੈ ਜਾ ਰਿਹਾ ਦਿਖਾਈ ਦਿੰਦਾ ਹੈ ਤੇ ਇਸ ਤੋਂ ਮਿਲਣ ਵਾਲੇ ਮੁਨਾਫੇ ਦੀ ਗੱਲ ਵੀ ਕਰਦਾ ਹੈ।
ਦੱਸਦੀਏ ਕਿ ਇਨ੍ਹਾਂ ਕਰਮਚਾਰੀਆਂ ਵਿੱਚ ਬਹੁਤੀ ਗਿਣਤੀ ਪ੍ਰਵਾਸੀਆਂ ਦੀ ਹੈ।