Auckland - ਇੰਡੀਆ ਤੋਂ ਨਿਊਜ਼ੀਲੈਂਡ `ਚ ਸਟੂਡੈਂਟ ਵੀਜ਼ੇ `ਤੇ ਆਈ ਇੱਕ ਕੁੜੀ ਨੂੰ ਕੀ ਪਤਾ ਸੀ ਕਿ ਇਕ ਆਈਲੈਂਡਰ ਨਾਲ ਪ੍ਰੇਮ ਵਿਆਹ ਵਾਲੇ ਜਿਹੜੇ ਰਾਹ `ਤੇ ਚੱਲ ਪਈ ਹੈ, ਉਸਦਾ ਅੰਤ ਦੁੱਖਾਂ ਭਰਿਆ ਹੋਵੇਗਾ। ਉਸਨੇ ਮਾਪਿਆਂ ਨੂੰ ਦੱਸੇ ਬਿਨਾਂ ਵਿਆਹ ਕਰਵਾ ਲਿਆ ਤੇ ਦੋ ਬੱਚੇ ਵੀ ਪੈਦਾ ਹੋ ਗਏ। ਉਂਜ ਉਸਨੂੰ ਝੋਰਾ ਹੈ ਕਿ ਉਸਦਾ ਦਸ ਸਾਲ ਦਾ ਬੱਚਾ ਉਸਦੀ ਬੁੱਕਲ `ਚ ਰਹਿ ਸਕੇਗਾ ਜਾਂ ਨਹੀਂ, ਕਿਉਂਕਿ ਉਸਦਾ ਪਤੀ ਵੱਖ ਹੋਣ ਪਿੱਛੋਂ ਪਹਿਲਾਂ ਹੀ ਇੱਕ ਬੱਚਾ ਲੈ ਕੇ ਨਿਊਜ਼ੀਲੈਂਡ ਛੱਡ ਕੇ ਜਾ ਚੁੱਕਾ ਹੈ। ਉਹ ਡਰ ਰਹੀ ਹੈ ਕਿ ਕਿਹੜਾ ਮੂੰਹ ਲੈ ਕੇ ਮਾਪਿਆਂ ਕੋਲ ਜਾਵੇਗੀ ? ਹਾਲਾਂਕਿ ਅਜਿਹੇ ਹਾਲਾਤ ਸੁਣਨ ਪਿੱਛੋਂ ਇਮੀਗਰੇਸ਼ਨ ਐਂਡ ਪ੍ਰੋਟੈਕਸ਼ਨ ਟ੍ਰਿਿਬਊਨਲ ਨੇ ਉਸਨੂੰ ਰੀਫਿਊਜੀ ਸਟੇਟਸ ਦੇ ਦਿੱਤਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਕਹਾਣੀ ਹੈ ਕਿ ਇਕ ਇੰਡੀਅਨ ਕੁੜੀ ਦੀ। ਜਿਸਦਾ ਨਾਂ ਅਜੇ ਨਸ਼ਰ ਨਹੀਂ ਕੀਤਾ ਗਿਆ। ਉਹ ਸਾਲ 2010 `ਚ ਇੰਡੀਆ ਤੋਂ ਨਿਊਜ਼ੀਲੈਂਡ `ਚ ਪੜ੍ਹਾਈ ਕਰਨ ਆਈ ਸੀ। ਜਿਸ ਦੌਰਾਨ ਉਸਨੂੰ ਟੌਂਗਾ ਦੇ ਸਿਟੀਜ਼ਦੇ ਆਈਲੈਂਡਰ ਨਾਲ ਪ੍ਰੇਮ ਹੋ ਗਿਆ ਅਤੇ ਦੋਹਾਂ ਨੇ ਵਿਆਹ ਕਰਵਾ ਲਿਆ। ਦੋ ਬੱਚੇ ਵੀ ਪੈਦਾ ਵੀ ਹੋਏ। ਸਮਾਂ ਬਦਲਣ ਨਾਲ ਹਾਲਾਤ ਨੇ ਅਜਿਹਾ ਪਲਟਾ ਖਾਧਾ ਕਿ ਉਸਦਾ ਪਤੀ ਆਪਣੀ ਇੱਕ ਧੀ ਨੂੰ ਲੈ ਕੇ ਟੌਂਗਾ ਚਲਾ ਗਿਆ।
ਹੁਣ ਉਸਨੂੰ ਡਰ ਹੈ ਕਿ ਉਸਦਾ 10 ਸਾਲ ਦਾ ਪੁੱਤ ਵੀ ਹੱਥੋਂ ਖੁਸ ਜਾਵੇਗਾ ਕਿਉਂਕਿ ਬੇਟਾ ਆਪਣੇ ਪਿਤਾ ਦੇ ਅਧਾਰ `ਤੇ ਟੌਂਗਾ ਦਾ ਸਿਟੀਜ਼ਨ ਬਣ ਚੁੱਕਾ ਹੈ ਅਤੇ ਬੇਟਾ ਮਾਂ-ਬਾਪ ਦੋਹਾਂ ਦੀ ਕਸਟਡੀ ਵਿੱਚ ਹੈ। ਉਹ ਆਪਣੇ ਪੁੱਤਰ ਨੂੰ ਇੰਡੀਆ ਵੀ ਨਹੀਂ ਲਿਜਾ ਸਕਦੀ, ਕਿਉਂਕਿ ਉਹ ਮਾਪਿਆਂ ਨੂੰ ਕੀ ਜਵਾਬ ਦੇਵੇਗੀ ਕਿ ਬੱਚਾ ਕੌਣ ਹੈ ? ਜਦੋਂ ਕਿ ਉਸਦੇ ਮਾਪਿਆਂ ਨੇ ਕੁੜੀ ਦਾ ਵਿਆਹ ਵੀ ਨਹੀਂ ਕੀਤਾ। ੀੲਸੇ ਕਰਕੇ ਉਸਨੇ ਆਪਣੇ ਬੱਚੇ ਨੂੰ ਰੀਫਿਊਜੀ ਸਟੇਟਸ ਦੇਣ ਲਈ ਅਪੀਲ ਕੀਤੀ ਸੀ। ਪਰ ਟ੍ਰਿਿਬਊਨਲ ਦਾ ਮੰਨਣਾ ਹੈ ਕਿ ਜੇਕਰ ਉਸਦਾ ਬੇਟਾ ਆਪਣੇ ਪਿਤਾ ਕੋਲ ਟੌਂਗਾ ਜਾਂਦਾ ਹੈ ਤਾਂ ਇਸ ਗੱਲ `ਚ ਕੋਈ ਹਰਜ਼ ਨਹੀਂ।
ਉਸ ਇੰਡੀਅਨ ਕੁੜੀ ਨੇ ਇਮੀਗਰੇਸ਼ਨ ਕੋਲ ਰੀਫਿਊਜੀ ਵਜੋਂ ਅਰਜ਼ੀ ਲਾਈ ਸੀ ਪਰ ਪਹਿਲੀ ਵਾਰ ਰੱਦ ਹੋ ਗਈ। ਪਰ ਦੂਜੀ ਵਾਰ ਸ਼ਾਇਦ ਜੱਜਾਂ ਨੇ ਤਰਸ ਖਾ ਕੇ ਉਸ ਕੁੜੀ ਨੂੰ ਰੀਫਿਊਜੀ ਦਾ ਸਟੇਟਸ ਦੇ ਦਿੱਤਾ ਹੈ। ਇਸਦੇ ਬਾਵਜੂਦ ਉਸਨੂੰ ਡਰ ਹੈ ਕਿ ਉਸਦਾ ਪੁੱਤਰ ਟੌਂਗਾ ਡੀਪੋਰਟ ਕਰ ਦਿੱਤਾ ਜਾਵੇਗਾ ਅਤੇ ਪਿਉ ਕਦੇ ਵੀ ਉਸਨੂੰ ਨਿਊਜ਼ੀਲੈਂਡ ਰਹਿਣ ਦੀ ਆਗਿਆ ਨਹੀਂ ਦੇਵੇਗਾ। ਂਨਾ ਹੀ ਉਹ ਆਪਣੇ ਪੁੱਤ ਨੂੰ ਇੰਡੀਆ ਲਿਜਾ ਸਕਦੀ ਹੈ ਕਿਉਂਕਿ ਉਸਨੂੰ ਡਰ ਹੈ ਕਿ ਪਹਿਲੀ ਗੱਲ ਉਸਦੇ ਸੱਸ-ਸਹੁਰਾ ਬੱਚੇ ਨੂੰ ਇੰਡੀਆ ਨਹੀਂ ਲਿਜਾਣ ਦੇਣਗੇ। ਜੇ ਇੰਡੀਆ ਲੈ ਵੀ ਜਾਂਦੀ ਹੈ ਤਾਂ ਉਸਦੇ ਮਾਪੇ ਸਵਾਲ ਜ਼ਰੂਰ ਪੁੱਛਣ ਕਿ ਮਿਕਸ ਬਰੀਡ ਬੱਚਾ ਕੌਣ ਹੈ? ਕੁੜੀ ਇਸ ਗੱਲੋਂ ਵੀ ਡਰ ਰਹੀ ਹੈ ਕਿ ਮਾਪਿਆਂ ਨੂੰ ਅਸਲੀਅਤ ਪਤਾ ਲੱਗਣ `ਤੇ ਉਸਨੂੰ ਝਿੜਕਾਂ ਵੀ ਖਾਣੀਆਂ ਪੈ ਸਕਦੀਆਂ ਅਤੇ ਸਮਾਜ ਵੀ ਸ਼ੱਕ ਦੀ ਨਿਗ੍ਹਾ ਨਾਲ ਵੇਖੇਗਾ।
ਉਸ ਕੁੜੀ ਦਾ ਵਰਕ ਵੀਜ਼ਾ ਸਾਲ 2017 `ਚ ਖਤਮ ਹੋ ਗਿਆ ਸੀ। ਹਾਲਾਂਕਿ ਰੀਫਿਊਜੀ ਸਟੇਟਸ ਮਿਲਣ ਕਰਕੇ ਨਿਊਜ਼ੀਲੈਂਡ ਰਹਿ ਸਕੇਗੀ ਪਰ ਆਪਣੇ ਪੁੱਤਰ ਨੂੰ ਵੀ ਅਜਿਹਾ ਸਟੇਟਸ ਦਿਵਾਉਣ ਲਈ ਨਵੇਂ ਸਿਿਰਉਂ ਸੈਕੰਡਰੀ ਐਪਲੀਕੇਸ਼ਨ ਦਾਇਰ ਕਰਨੀ ਪਵੇਗੀ। ਜਿਸ ਵਾਸਤੇ ਬੱਚੇ ਦੇ ਪਿਉ ਤੋਂ ਇਜਾਜ਼ਤ ਲੈਣੀ ਪਵੇਗੀ।
ਬਿਊਰੋ ਰਿਪੋਰਟ : ਐਨਜ਼ੈੱਡ ਪੰਜਾਬੀ ਨਿਊਜ਼