ਆਕਲੈਂਡ (ਹਰਪ੍ਰੀਤ ਸਿੰਘ) - ਆਇਰਲੈਂਡ ਅਤੇ ਆਸਟ੍ਰੇਲੀਆ ਦੀ ਟੀਮ ਤੋਂ ਟੀ-20 ਵਰਲਡ ਕੱਪ ਦੇ ਸੁਪਰ 12 ਵਿੱਚ ਹਾਰਨ ਤੋਂ ਬਾਅਦ ਅੱਜ ਸ਼੍ਰੀਲੰਕਾ ਦੀ ਟੀਮ ਨੇ ਨਿਊਜਲਿੈਂਡ ਨਾਲ ਸ਼ਾਨਦਾਰ ਸ਼ੁਰੂਆਤ ਕੀਤੀ ਹੈ। ਸ਼੍ਰੀਲੰਕਾ ਦੇ ਗੇਂਦਬਾਜਾਂ ਨੇ ਵਧੀਆਂ ਗੇਂਦਬਾਜੀ ਕਰਦਿਆਂ ਪਹਿਲੇ 5 ਓਵਰਾਂ ਵਿੱਚ ਹੀ ਨਿਊਜੀਲੈਂਡ ਦੇ 3 ਸਲਾਮੀ ਬੱਲੇਬਾਜ ਫਿਨ ਐਲਨ ਅਤੇ ਫੋਰਮ ਵਿੱਚ ਚੱਲ ਰਹੇ ਡੇਵਨ ਕੋਨਵੇਅ 1-1 ਸਕੋਰ 'ਤੇ ਅਤੇ ਕਪਤਾਨ ਕੇਨ ਵਿਲੀਅਮਸਨ 8 ਸਕੋਰ 'ਤੇ ਪਵੀਲੀਅਨ ਵਾਪਸੀ ਕਰ ਚੁੱਕੇ ਹਨ। ਸੈਮੀਫਾਈਨਲ ਵਿੱਚ ਪੱੁਜਣ ਲਈ ਦੋਨਾਂ ਹੀ ਟੀਮਾਂ ਨੂੰ ਚੰਗੀ ਕਾਰਗੁਜਾਰੀ ਨਾਲ ਇਸ ਮੈਚ ਵਿੱਚ ਜਿੱਤਣਾ ਜਰੂਰੀ ਹੈ।
ਦੋਨਾਂ ਟੀਮਾਂ ਵਿਚਾਲੇ ਹੁਣ ਤੱਕ ਹੋਏ 20 ਮੈਚਾਂ ਵਿੱਚੋਂ ਨਿਊਜੀਲੈਂਡ ਨੇ 10 ਮੈਚ ਅਤੇ ਸ਼੍ਰੀਲੰਕਾ ਨੇ 8 ਮੈਚ ਜਿੱਤੇ ਹਨ, ਜਦਕਿ 2 ਮੈਚ ਰੱਦ ਕੀਤੇ ਗਏ ਸਨ।