ਆਕਲੈਂਡ (ਹਰਪ੍ਰੀਤ ਸਿੰਘ) - ਸੀਵਰੇਜ ਦੇ ਪਾਣੀ ਦੇ ਓਵਰਫਲੋ ਹੋਣ ਕਾਰਨ ਆਕਲੈਂਡ ਦੇ ਕਈ ਬੀਚਾਂ ਵਿੱਚ ਇਹ ਪਾਣੀ ਜਾ ਰਲਿਆ ਹੈ ਤੇ ਇਸੇ ਲਈ ਇੱਥੇ ਘੁੰਮਣ ਨਾ ਜਾਣ ਦੀ ਅਡਵਾਈਜਰੀ ਜਾਰੀ ਕੀਤੀ ਗਈ ਹੈ।
ਆਕਲੈਂਡ ਦੀ ਸੈਫਸਵਿਮ ਵੈਬਸਾਈਟ ਮੁਤਾਬਕ ਮੀਂਹ ਦੇ ਮੌਸਮ ਵਿੱਚ ਸੀਵਰੇਜ ਦੇ ਪਾਣੀ ਦਾ ਓਵਰਫਲੋ ਹੋਣਾ ਆਮ ਗੱਲ ਹੈ। ਕਦੇ-ਕਦੇ ਇਹ ਖੁਸ਼ਕ ਮੌਸਮ ਵਿੱਚ ਪਾਈਪਾਂ ਵਿਚਲੀ ਬਲੋਕੇਜ ਕਾਰਨ ਵੀ ਹੋ ਜਾਂਦਾ ਹੈ।
ਜਿਨ੍ਹਾਂ ਬੀਚਾਂ ਲਈ ਚੇਤਾਵਨੀ ਜਾਰੀ ਹੋਈ ਹੈ, ਉਨ੍ਹਾਂ ਦੇ ਨਾਮ ਹਨ: ਨੋਰਥਸ਼ੋਰ - ਮਾਏਰਾਂਗੀ ਬੇਅ, ਮਿਲਫੋਰਡ ਸਾਊਥ, ਥਰੋਨ ਬੇਅ,
ਕੇਂਦਰੀ ਆਕਲੈਂਡ - ਹਰਨ ਬੇਅ, ਹੋਮ ਬੇਅ, ਸੇਂਟ ਮੇਰੀ ਬੇਅ, ਟੀ ਟੀਨਾਨਾ, ਓਕਾਹੂ ਬੇਅ, ਪੋਇੰਟ ਇੰਗਲੈਂਡ, ਬਲਾਕਹਾਊਸ ਬੇਅ।
ਇਸ ਲੰਿਕ 'ਤੇ ਜਾਕੇ ਬੀਚਾਂ ਦੇ ਤਾਜਾ ਅਪਡੇਟ ਹਾਸਿਲ ਕੀਤੇ ਜਾ ਸਕਦੇ ਹਨ।