ਆਕਲੈਂਡ (ਹਰਪ੍ਰੀਤ ਸਿੰਘ) - ਲੋਨਲੀ ਪਲੈਨਟ ਵਾਲਿਆਂ ਨੇ ਨਿਊਜੀਲੈਂਡ ਦੇ ਟਾਰਾਨਾਕੀ ਤੇ ਸਟੀਵਰਟ ਆਈਲੈਂਡ ਨੂੰ ਉਨ੍ਹਾਂ ਘੁੰਮਣ-ਫਿਰਣ ਦੇ ਸ਼ੋਕੀਨ ਲੋਕਾਂ ਲਈ ਜੰਨਤ ਦੱਸਿਆ ਹੈ, ਜੋ ਜਿਆਦਾ ਭੀੜ-ਭੱੜਕੇ ਤੋਂ ਦੂਰ ਕੁਦਰਤੀ ਨਜਾਰਿਆਂ ਦਾ ਆਨੰਦ ਮਾਨਣਾ ਚਾਹੁੰਦੇ ਹਨ।
ਇਨ੍ਹਾਂ ਦੋਨਾਂ ਥਾਵਾਂ ਨੂੰ ਦੁਨੀਆਂ ਦੀਆਂ ਟੋਪ ਦੀਆਂ 100 ਵਿੱਚੋਂ ਸਭ ਤੋਂ ਵਧੀਆਂ ਆਫਬੀਟ ਡੈਸਟੀਨੇਸ਼ਨ ਵਿੱਚੋਂ ਇੱਕ ਹੋਣ ਦਾ ਸਨਮਾਨ ਮਿਲਿਆ ਹੈ।
ਟਾਰਾਨਾਕੀ ਦੇ ਟੂਰੀਜ਼ਮ ਨੂੰ ਜਿੱਥੇ ਇਸ ਨਾਲ ਕਾਫੀ ਹੁਲਾਰਾ ਮਿਲੇਗਾ, ਉੱਥੇ ਹੀ ਸਿਰਫ 400 ਦੀ ਆਬਾਦੀ ਵਾਲੇ ਸਟੀਵਰਟ ਆਈਲੈਂਡ ਲਈ ਵੀ ਇਹ ਕਿਸੇ ਵਧੀਆ ਮੌਕੇ ਤੋਂ ਘੱਟ ਸਾਬਿਤ ਨਹੀਂ ਹੋਣ ਵਾਲਾ।