ਆਕਲੈਂਡ (ਹਰਪ੍ਰੀਤ ਸਿੰਘ): ਹਰ ਵੇਲੇ ਰੌਣਕ ਨਾਲ ਭਰੀਆਂ ਨਿਊਜੀਲੈਂਡ ਦੀਆਂ ਸਟਰੀਟਾਂ-ਸੜਕਾਂ ਅੱਜ ਇਸ ਤਰ੍ਹਾਂ ਦਿੱਖ ਰਹੀਆਂ ਨੇ ਜਿਸ ਤਰ੍ਹਾਂ ਕੋਈ ਮਾਰੂਥਲ ਦਾ ਇਲਾਕਾ ਹੋਏ, ਆਮਤੌਰ 'ਤੇ ਟ੍ਰੈਫਿਕ ਨਾਲ ਭਰੀਆਂ ਰਹਿਣ ਵਾਲੀਆਂ ਸੜਕਾਂ ਹੁਣ ਬਿਲਕੁਲ ਸੁੰਨੀਆਂ ਪਈਆ ਨੇ। ਸੁੰਝ ਵੀ ਏਦਾਂ ਦੀ ਜੇ ਕੋਈ ਖੰਘੇ ਤਾਂ ਕਿਲੋਮੀਟਰ ਤੋਂ ਸੁਣ ਜਾਏ। ਪਰ ਅਜਿਹਾ ਹੀ ਮਾਹੌਲ 4 ਹਫਤੇ ਤੱਕ ਚੱਲੇਗਾ, ਨਿਊਜੀਲੈਂਡ ਵਾਸੀਆਂ ਨੂੰ ਇਹ ਸਭ ਕੁਝ 4 ਹਫਤੇ ਝੱਲਣਾ ਤਾਂ ਪਏਗਾ ਪਰ ਇਸ ਵਿੱਚ ਹੀ ਸਾਰਿਆਂ ਦੀ ਭਲਾਈ ਹੈ, ਅੱਜ ਪਹਿਲਾ ਦਿਨ ਹੈ, ਔਖਾ ਤਾਂ ਲੱਗੇਗਾ ਪਰ ਲੋਕਾਂ ਨੂੰ ਘਰਾਂ ਵਿੱਚੋਂ ਕੰਮ ਕਰਨ ਦੀ ਆਦਤ ਪਾਉਣੀ ਪਏਗੀ। ਗੁਰਦੁਆਰਾ, ਮੰਦਿਰ, ਮਸਜਿਦ, ਘੁੰਮਣ ਵਾਲੀਆਂ ਥਾਵਾਂ ਸਭ ਕੁਝ ਘਰ ਹੀ ਹੋਏਗਾ ਅਤੇ ਜੇ ਇਹ ਸਮਾਂ ਜਰ ਲਵਾਂਗੇ ਤਾਂ ਹੀ ਸੜਕਾਂ 'ਤੇ ਦੁਬਾਰਾ ਰੌਣਕਾਂ ਲਾਉਣ ਜੋਗੇ ਹੋਵਾਂਗੇ।