ਆਕਲੈਂਡ (ਹਰਪ੍ਰੀਤ ਸਿੰਘ): ਕੋਰੋਨਾ ਵਾਇਰਸ ਨੇ ਦੁਨੀਆਂ ਦੇ ਹਰ ਦੇਸ਼ ਵਿੱਚ ਪੈਰ ਪਾ ਲਿਆ ਹੈ, ਭਾਂਵੇ ਚੀਨ ਵਿੱਚ ਹਾਲਾਤ ਹੁਣ ਸੁਧਰਦੇ ਨਜਰ ਆ ਰਹੇ ਹੋਣ, ਪਰ ਅਜੇ ਵੀ ਬਾਕੀ ਦੇ ਦੇਸ਼ਾਂ ਵਿੱਚ ਖਤਰਾ ਟਲਿਆ ਨਹੀਂ ਹੈ ਤੇ ਲਗਾਤਾਰ ਬਿਮਾਰਾਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ। ਦੱਸਦੀਏ ਕਿ ਹੁਣ ਤੱਕ ਦੁਨੀਆਂ ਭਰ ਵਿੱਚ ਕੋਰੋਨਾ ਵਾਇਰਸ ਦੇ ਬਿਮਾਰਾਂ ਦੀ ਗਿਣਤੀ 471,035 ਤੱਕ ਪੁੱਜ ਗਈ ਹੈ, ਇਨ੍ਹਾਂ ਵਿੱਚੋਂ ਮਰਨ ਵਾਲਿਆਂ ਦੀ ਗਿਣਤੀ 21,283 ਹੈ ਅਤੇ ਜੋ ਲੋਕ ਇਸ ਬਿਮਾਰੀ ਤੋਂ ਠੀਕ ਹੋ ਕੇ ਦੁਬਾਰਾ ਰਿਸ਼ਟ-ਪੁਸ਼ਟ ਹੋ ਗਏ ਹਨ, ਉਨ੍ਹਾਂ ਦੀ ਗਿਣਤੀ 114,218 ਹੈ। ਦੱਸਦੀਏ ਕਿ ਇਹ ਬਿਮਾਰੀ ਜਿਆਦਾ ਕਰਕੇ ਦੂਜਿਆਂ ਦੇ ਸੰਪਰਕ ਦੇ ਵਿੱਚ ਆਉਣ ਕਰਕੇ ਫੈਲ ਰਹੀ ਹੈ ਅਤੇ ਇਸੇ ਲਈ ਇਸ ਦੀ ਰੋਕਥਾਮ ਲਈ ਬਹੁਤੇ ਦੇਸ਼ਾਂ ਨੇ ਲੌਕਡਾਊਨ ਦਾ ਹੀ ਰਾਹ ਅਪਨਾਇਆ ਹੈ।