ਆਕਲੈਂਡ (ਹਰਪ੍ਰੀਤ ਸਿੰਘ) - ਅੱਜ ਦਾ ਟੀ-20 ਦਾ ਮੈਚ ਭਾਂਵੇ ਸ਼੍ਰੀਲੰਕਾ ਤੇ ਇੰਗਲੈਂਡ ਵਿਚਾਲੇ ਹੈ, ਪਰ ਸੈਮੀ-ਫਾਈਨਲ ਵਿੱਚ ਪੁੱਜਣ ਵਾਲੀ ਦੂਜੀ ਟੀਮ ਦੇ ਨਜਰੀਏ ਤੋਂ ਇਹ ਇੰਗਲੈਂਡ ਤੇ ਆਸਟ੍ਰੇਲੀਆ ਵਿਚਾਲੇ ਹੋਣ ਵਾਲਾ ਮੈਚ ਹੈ। ਜੇ ਇੰਗਲੈਂਡ ਅੱਜ ਦਾ ਮੈਚ ਜਿੱਤਦੀ ਹੈ ਤਾਂ ਇੰਗਲੈਂਡ ਸੈਮੀ-ਫਾਈਨਲ ਵਿੱਚ ਪੁੱਜੇਗੀ ਤੇ ਜੇ ਸ਼੍ਰੀਲੰਕਾ ਮੈਚ ਜਿੱਤਦੀ ਹੈ ਤਾਂ ਆਸਟ੍ਰੇਲੀਆ ਦਾ ਸੈਮੀ-ਫਾਈਨਲ ਵਿੱਚ ਪੁੱਜਣਾ ਤੈਅ ਹੈ।
ਦਰਅਸਲ ਆਸਟ੍ਰੇਲੀਆ ਨੇ ਗਰੁੱਪ ਏ ਵਿੱਚ ਆਪਣੇ 5 ਮੈਚ ਖੇਡਕੇ 3 ਮੈਚ ਜਿੱਤਕੇ 7 ਅੰਕ ਹਾਸਿਲ ਕੀਤੇ ਹਨ ਤੇ ਨੈੱਟ ਰਨਰੇਟ +0.17 ਹੈ। ਜਦਕਿ ਇੰਗਲੈਂਡ ਨੇ 4 ਮੈਚ ਖੇਡਦਿਆਂ ਹੁਣ ਤੱਕ 2 ਮੈਚ ਜਿੱਤੇ ਹਨ ਤੇ 5 ਅੰਕ ਹਾਸਿਲ ਕੀਤੇ ਹਨ, ਪਰ ਨੈੱਟ ਰਨ ਰੇਟ +0.55 ਇਸ ਵੇਲੇ ਵੀ ਆਸਟ੍ਰੈਲੀਆ ਤੋਂ ਕਿਤੇ ਵੱਧ ਹੈ। ਇੰਗਲੈਂਡ ਦਾ 5ਵਾਂ ਮੈਚ ਅੱਜ ਸ਼੍ਰੀਲੰਕਾ ਨਾਲ ਹੈ ਤੇ ਜੇ ਇੰਗਲੈਂਡ ਜਿੱਤਦੀ ਹੈ ਤਾਂ 2 ਅੰਕ ਹਾਸਿਲ ਕਰਦਿਆਂ ਇੰਗਲੈਂਡ ਦੇ ਵੀ 7 ਅੰਕ ਹੋ ਜਾਣਗੇ। ਹੁਣ ਤੱਕ ਸਿਰਫ ਨਿਊਜੀਲੈਂਡ ਦੀ ਟੀਮ ਹੀ ਸੈਮੀ-ਫਾਈਨਲ ਵਿੱਚ ਪੁੱਜੀ ਹੈ।