ਆਕਲੈਂਡ (ਆਈਜ਼ ਜੈੱਡ ਪੰਜਾਬੀ ਨਿਊਜ਼ ਸਰਵਿਸ ) ਇਸ ਹਫਤੇ ਸ਼ਨੀਵਾਰ ਬੀਬੀਆਂ ਲਈ ਬੇ ਆਫ ਪਲੇਂਟੀ ਦੀ ਧੜਕਣ ਸ਼ਹਿਰ ਟੌਰੰਗੇ ਸੱਗੀ ਫੁੱਲ ਨਾਈਟ ਦਾ ਆਯੋਜਿਨ ਹੋ ਰਿਹਾ ਹੈ | 215 ਡੇਵਨ ਪੋਰਟ ਰੋਡ ਟੌਰੰਗਾ ਡੇ ਹੋਲੀ ਟ੍ਰਿਨਿਟੀ ਹਾਲ ਵਿਚ ਇਹ ਸਮਾਗਮ ਸ਼ਾਮ ਛੇ ਵਜੇ ਤੋਂ ਸ਼ੁਰੂ ਹੋਵੇਗਾ |
ਸਮਾਗਮ ਨੂੰ ਮੋਆਨਾ ਸਪੋਰਟਸ ਐਂਡ ਕਲਚਰਲ ਟਰੱਸਟ ਵਲੋਂ ਕਰਵਾਇਆ ਜਾ ਰਿਹਾ ਹੈ ਤੇ ਪ੍ਰਬੰਧਕੀ ਟੀਮ ਵਿਚ ਸੰਦੀਪ ਕੌਰ ,ਹਰਲੀਨ ਬਾਵਾ ,ਰਚਨਾ ਸ਼ਾਹ ਤੇ ਪਵਨਦੀਪ ਚੀਮਾ ਸ਼ਾਮਿਲ ਹਨ | ਜਦੋਂਕਿ ਪੇਸ਼ ਹੋ ਰਹੀਆਂ ਸੱਭਿਆਚਾਰਕ ਵੰਨਗੀਆਂ ਨੂੰ ਗੁਰਲੀਨ ਗਿੱਲ ਵਲੋਂ ਤਿਆਰ ਕੀਤਾ ਗਿਆ ਹੈ |
ਉਕਤ ਸਮਾਗਮ ਲਈ ਡੀ.ਐਚ ਟੌਰੰਗਾ ਅਤੇ ਪਾਪਾਮੋਆ ਸਪਾਈਸ ਕਿੰਗ ਤੋਂ ਟਿਕਟਾਂ ਖਰੀਦੀਆਂ ਜਾਣਗੀਆਂ |
ਓਥੇ ਹੀ ਬੀਬੀਆਂ ਲਈ ਸੋਨੇ ਦਾ ਟਿੱਕਾ ,ਐਪਲ ਵਾਚ ਤੋਂ ਇਲਾਵਾ ਦੋ ਹਜ਼ਾਰ ਡਾਲਰ ਦੀ ਕੀਮਤ ਦੇ ਇਨਾਮ ਵੀ ਡਰਾਅ ਵਿਚ ਕੱਢੇ ਜਾਣਗੇ |