ਆਕਲੈਂਡ (ਹਰਪ੍ਰੀਤ ਸਿੰਘ) - 2019 ਵਿੱਚ ਨਿਊਜੀਲੈਂਡ ਦੀ ਸਾਬਕਾ ਸਰਕਾਰ ਨੇ 'ਰੋਡ ਟੂ ਜੀਰੋ' ਮੁਹਿੰਮ ਸ਼ੁਰੂ ਕੀਤੀ ਸੀ, ਜਿਸ ਤਹਿਤ ਨਿਊਜੀਲੈਂਡ ਦੀਆਂ ਸੜਕਾਂ ਨੂੰ ਰਿਹਾਇਸ਼ੀਆਂ ਲਈ ਵਧੇਰੇ ਸੁਰੱਖਿਅਤ ਬਨਾਉਂਦਿਆਂ, ਹਾਦਸਿਆਂ ਵਿੱਚ ਮਰਨ ਵਾਲਿਆਂ ਨੂੰ ਗਿਣਤੀ ਨੂੰ ਜੀਰੋ ਤੱਕ ਲਿਆਉਣਾ ਸੀ। ਇਸ ਯੋਜਨਾ ਤਹਿਤ 2.9 ਬਿਲੀਅਨ ਖਰਚੇ ਜਾਣ ਦੀ ਯੋਜਨਾ ਸੀ ਤੇ ਇਸੇ ਯੋਜਨਾ ਤਹਿਤ ਨਿਊਜੀਲੈਂਡ ਸਰਕਾਰ ਨੇ ਨਿਊਜੀਲੈਂਡ ਦੇ 500 ਕਿਲੋਮੀਟਰ ਮੁੱਖ ਮਾਰਗਾਂ ਦੀਆਂ 440 ਵੱਖੋ-ਵੱਖ ਲੋਕੇਸ਼ਨਾਂ 'ਤੇ ਅਤੇ 269 ਸਕੂਲਾਂ ਤੇ 11 ਮਰਾਏ 'ਤੇ ਰਫਤਾਰ ਸੀਮਾ ਘਟਾਉਣ ਦੀ ਯੋਜਨਾ ਬਣਾਈ ਹੈ, ਜਿਸ ਦੀ ਵਿਸਥਾਰ ਜਾਣਕਾਰੀ ਇਸ ਲੰਿਕ 'ਤੇ ਉਪਲਬਧ ਹੈ।
ਇਹ ਬਦਲਾਅ ਅਗਲੇ ਸਾਲ ਤੋਂ ਅਮਲ ਵਿੱਚ ਲਿਆਉਂਦੇ ਜਾ ਸਕਦੇ ਹਨ।
ਸਾਲ 2021 ਵਿੱਚ ਸੜਕੀ ਹਾਦਸਿਆਂ ਵਿੱਚ ਮਰਨ ਵਾਲਿਆਂ ਦੀ ਗਿਣਤੀ 318 ਸੀ, ਜੋ ਕਿ ਇਸ ਸਾਲ 321 ਤੱਕ ਪੁੱਜ ਗਈ ਹੈ ਤੇ ਅਜੇ ਵੀ ਸਾਲ ਪੂਰਾ ਹੋਣ ਵਿੱਚ ਕਈ ਦਿਨ ਬਾਕੀ ਹਨ।