ਆਕਲੈਂਡ (ਐੱਨਜ਼ੈੱਡ ਪੰਜਾਬੀ ਨਿਊਜ਼ ਬਿਊਰੋ)
ਬਾਹਰਲੇ ਮੁਲਕਾਂ ਤੋਂ ਆਉਣ ਵਾਲੀਆਂ ਨਰਸਾਂ ਨੇ ਨਕਾਰ ਦਿੱਤਾ ਹੈ। ਹੈਰਾਨੀਜਨਕ ਗੱਲ ਇਹ ਹੈ ਕਿ ਪਹਿਲਾਂ ਦੇ ਮੁਕਾਬਲੇ ਸਿਰਫ਼ 40 ਪਰਸੈਂਟ ਨਰਸਾਂ ਨੇ ਨਿਊਜ਼ੀਲੈਂਡ `ਚ ਕੰਮ ਕਰਨ ਲਈ ਰੁਚੀ ਵਿਖਾਈ ਹੈ। ਹਾਲਾਂਕਿ ਨਿਊਜ਼ੀਲੈਂਡ ਵਿੱਚ ਨਰਸਾਂ ਦੀ ਵੱਡੀ ਘਾਟ ਹੈ।
ਤਾਜ਼ਾ ਪ੍ਰਾਪਤ ਹੋਏ ਅੰਕੜਿਆਂ ਅਨੁਸਾਰ ਇਮੀਗਰੇਸ਼ਨ ਨਿਊਜ਼ੀਲੈਂਡ ਕੋਲ ਹਰ ਮਹੀਨੇ ਓਵਰਸੀਜ ਤੋਂ ਵਰਕ ਵੀਜ਼ਾ ਲੈਣ ਲਈ ਨਰਸਾਂ ਦੀਆਂ 100 ਐਪਲੀਕੇਸ਼ਨ ਪਹੁੰਚਦੀਆਂ ਹਨ। ਪਰ ਲੰਘੇ ਅਕਤੂਬਰ ਵਿੱਚ ਗਿਣਤੀ ਬਹੁਤ ਹੀ ਘੱਟ ਹੈ ਅਤੇ ਸਿਰਫ਼ 39 ਨਰਸਾਂ ਨੇ ਹੀ ਵਰਕ ਵੀਜ਼ਾ ਲੈਣ ਲਈ ਐਪਲੀਕੇਸ਼ਨ ਭੇਜੀ ਹੈ।
ਇਸ ਬਾਬਤ ਵਿਰੋਧੀ ਧਿਰ ਨੈਸ਼ਨਲ ਦੇ ਆਗੂ ਕ੍ਰਿਸਟੋਫਰ ਲਕਸਨ ਨੇ ਟਿੱਪਣੀ ਕਰਦਿਆਂ ਆਖਿਆ ਹੈ ਕਿ ਨਿਊਜ਼ੀਲੈਂਡ ਕੋਲ ਕੋਈ ਕੰਪੀਟੀਟਿਵ ਆਫਰ ਨਾਲ ਹੋਣ ਕਰਕੇ ਨਰਸਾਂ ਹੋਰ ਦੇਸ਼ਾਂ ਵੱਲ ਜਾ ਰਹੀਆਂ ਹਨ।
ਹਾਲਾਂਕਿ ਇਮੀਗਰੇਸ਼ਨ ਮਨਿਸਟਰ ਮਾਈਕਲ ਵੁੱਡ ਦਾ ਦਾਅਵਾ ਹੈ ਵਰਕ ਵੀਜ਼ੇ ਲਈ ਗਿਣਤੀ ਘਟਣ ਦਾ ਕਾਰਨ ਇਹ ਕਿ ਨਰਸਾਂ ਹੋਰ ਕਈ ਦੇ ਵੀਜਿ਼ਆਂ ਸਮੇਤ ਵਿਜ਼ਟਰ ਵੀਜ਼ੇ ਰਾਹੀਂ ਨਿਊਜ਼ੀਲੈਂਡ ਆ ਰਹੀਆਂ ਹਨ ਅਤੇ ਬਾਅਦ `ਚ ਕੰਮ ਕਰਨ ਲਈ ਵਰਕ ਵੀਜ਼ਾ ਲੈਂਦੀਆਂ ਹਨ।
ਇਸ ਸਬੰਧੀ ਨਿਊਜ਼ੀਲੈਂਡ ਨਰਸਜ ਆਰਗੇਨਾਈਜੇਸ਼ਨ ਦੀ ਪ੍ਰੈਜੀਡੈਂਟ ਐਨ ਡੈਨੀਅਲ ਦਾ ਕਹਿਣਾ ਹੈ ਕਿ ਇਸ ਵੇਲੇ ਨਿਊਜ਼ੀਲੈਂਡ ਵਿੱਚ 4 ਹਜ਼ਾਰ ਨਰਸਾਂ ਦੀ ਘਾਟ ਹੈ।
ਇਕ ਰਿਪੋਰਟ ਅਨੁਸਾਰ ਨਿਊਜ਼ੀਲੈਂਡ ਵਿੱਚ ਰਜਿਸਟਰਡ ਨਰਸ ਬਣਨ ਲਈ ਹਸਪਤਾਲ ਵਿੱਚ 1100 ਘੰਟਿਆਂ ਦੀ ਪ੍ਰੈਕਟਿਸ ਲਾਉਣੀ ਪੈਂਦੀ ਹੈ, ਜਿਸ ਬਦਲੇ ਨਰਸਿੰਗ ਸਟੂਡੈਂਟ ਨੂੰ ਕੋਈ ਮਿਹਤਾਨਾ ਨਹੀਂ ਮਿਲਦਾ। ਹਾਲਾਂਕਿ ਪ੍ਰੈਕਟੀਕਮ `ਤੇ ਜੋ ਲਾਗਤ ਖ਼ਰਚ ਆਉਂਦਾ ਹੈ, ਉਸਨੂੰ ਹਸਪਤਾਲ ਪ੍ਰਬੰਧਕ ਹੀ ਸਹਿਣ ਕਰਦੇ ਹਨ।
ੀੲਸ ਬਾਰੇ ਹੈੱਲਥ ਮਨਿਸਟਰ ਐਂਡਰਿਊ ਲਿਟਲ ਦਾ ਕਹਿਣਾ ਹੈ ਕਿ ਨੀਤੀ `ਚ ਸੁਧਾਰ ਲਈ ਅਧਿਕਾਰੀ ਤੇਜ਼ੀ ਨਾਲ ਕੰਮ ਕਰ ਰਹੇ ਹਨ। ਉਨ੍ਹਾਂ ਇਹ ਗੱਲ ਮੰਨੀ ਕਿ ਨਿਊਜ਼ੀਲੈਂਡ ਵਿੱਚ ਟਰੇਂਡ ਨਰਸਜ ਦੀ ਬਹੁਤ ਲੋੜ ਹੈ। ਖਾਸ ਕਰਕੇ ਮਾਉਰੀ, ਪੈਸੀਫਿਕ ਖੇਤਰ ਵਿੱਚ ਟਰੇਂਡ ਨਰਸਾਂ ਦੀ ਵੱਡੀ ਘਾਟ ਹੈ।