ਆਕਲੈਂਡ (ਹਰਪ੍ਰੀਤ ਸਿੰਘ) - LAX ਏਅਰਪੋਰਟ ਤੋਂ ਬਾਹਰ ਜਾਣ ਮੌਕੇ ਬੋਰਡਿੰਗ ਪਾਸ ਤੇ ਪਾਸਪੋਰਟ ਦਿਖਾਉਣ ਦੀ ਜਰੂਰਤ ਹੁੰਦੀ ਹੈ, ਪਰ ਏਅਰ ਨਿਊਜੀਲੈਂਡ ਦੇ ਯਾਤਰੀਆਂ ਨੂੰ ਹੁਣ ਅਜਿਹਾ ਨਹੀਂ ਕਰਨਾ ਪਏਗਾ, ਕਿਉਂਕਿ LAX ਏਅਰਪੋਰਟ ਦੇ ਬਹੁਤੇ ਗੇਟਾਂ 'ਤੇ ਲੱਗੇ ਸਕੈਨਰ ਤੇ ਏਅਰ ਨਿਊਜੀਲੈਂਡ ਦੇ ਯਾਤਰੀ ਆਪਣਾ ਚਿਹਰਾ ਸਕੈਨ ਕਰਕੇ ਹੀ ਬਾਹਰ ਜਾ ਸਕਣਗੇ।
ਯਾਤਰੀਆਂ ਲਈ ਇਹ ਸੁਵਿਧਾ ਬਹੁਤ ਲਾਹੇਵੰਦ ਰਹੇਗੀ, ਕਿਉਂਕਿ ਨਾ ਸਿਰਫ ਉਨ੍ਹਾਂ ਦਾ ਸਮਾਂ ਬਚੇਗਾ ਬਲਕਿ ਉਹ ਅੱਤ-ਆਧੁਨਿਕ ਸੁਵਿਧਾ ਦਾ ਫਾਇਦਾ ਲੈਣ ਦੇ ਯੋਗ ਹੋ ਜਾਣਗੇ। ਇਹ ਸਿਸਟਮ LAX ਏਅਰਪੋਰਟ ਦੇ ਗੇਟਾਂ 'ਤੇ ਕੁਝ ਮਹੀਨੇ ਪਹਿਲਾਂ ਹੀ ਸ਼ੁਰੂ ਹੋਇਆ ਸੀ ਤੇ ਏਅਰ ਨਿਊਜੀਲੈਂਡ ਪਹਿਲੀ ਏਅਰਲਾਈਨ ਹੈ, ਜਿਸ ਨੇ ਇਹ ਸੇਵਾ ਆਪਣੇ ਯਾਤਰੀਆਂ ਲਈ ਸ਼ੁਰੂ ਕੀਤੀ ਹੈ। ਇਹ ਸਿਸਟਮ ਸੁਰੱਖਿਆ ਦੇ ਮੱਦੇਨਜਰ ਕਾਫੀ ਵਧੀਆ ਮੰਨਿਆ ਜਾ ਰਿਹਾ ਹੈ।