Tuesday, 27 February 2024
16 November 2022 New Zealand

ਕਮਲਜੀਤ ਕੌਰ ਨੂੰ 25 ਹਜ਼ਾਰ ਡਾਲਰ ਜੁਰਮਾਨਾ

ਕਮਲਜੀਤ ਕੌਰ ਨੂੰ 25 ਹਜ਼ਾਰ ਡਾਲਰ ਜੁਰਮਾਨਾ - NZ Punjabi News

ਆਕਲੈਂਡ (ਐੱਨਜ਼ੈੱਡ ਪੰਜਾਬੀ ਨਿਊਜ ਬਿਊਰੋ)

ਏਜਡ ਕੇਅਰ ਸੈਕਟਰ `ਚ ਕੰਮ ਕਰਨ ਵਾਲੀ ਇੱਕ ਨਰਸ ਕਮਲਜੀਤ ਕੌਰ ਨੂੰ ਅਦਾਲਤ ਨੇ 25 ਹਜ਼ਾਰ ਡਾਲਰ ਜੁਰਮਾਨਾ ਕੀਤਾ ਹੈ। ਨਰਸ ਨੇ ਕੋਵਿਡ-19 ਪੌਜੇਟਿਵ ਹੋਣ ਦੇ ਬਾਵਜੂਦ ਆਪਣੀ ਜੌਬ ਜਾਰੀ ਰੱਖੀ ਸੀ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਆਸਟਰੇਲੀਆ ਦੇ ਸ਼ਹਿਰ ਮੈਲਬਰਨ ਵਿੱਚ ਸਾਊਥ-ਈਸਟ `ਚ ਪੈਂਦੇ ਮੈਨਾਰੌਕ ਲਾਈਫ਼ ਏਜਡ ਕੇਅਰ ਨਾਲ ਸਬੰਧਤ ਹੈ। ਜਿੱਥੇ ਕਮਲਜੀਤ ਕੌਰ ਨੇ ਡਾਕਟਰ ਵੱਲੋਂ ਮਨ੍ਹਾ ਕਰਨ ਦੇ ਬਾਵਜੂਵ ਡਿਊਟੀ ਕਰਨੀ ਜਾਰੀ ਰੱਖੀ ਸੀ। ਡਾਕਟਰ ਨੇ ਕੋਵਿਡ-19 ਪੌਜੇਟਿਵ ਹੋਣ ਤੋਂ ਬਾਅਦ ਸਲਾਹ ਦਿੱਤੀ ਕਿ ਉਹ ਘਰ ਰਹੇ ਅਤੇ ਆਪਣੇ ਆਪ ਨੂੰ ਆਈਸੋਲੇਟ ਕਰੇ। ਪਰ ਕਮਲਜੀਤ ਕਿਸੇ ਕਾਰਨ ਆਪਣੇ ਆਪ ਨੂੰ ਆਈਸੋਲੇਟ ਨਹੀਂ ਕਰ ਸਕੀ।

ੀੲਸ ਘਟਨਾ ਤੋਂ ਬਾਅਦ ਕਮਲਜੀਤ ਨੂੰ ਕੁੱਝ ਦਿਨ ਪਹਿਲਾਂ ਮੂਰੈਬਿਨ ਮਜਿਸਟ੍ਰੇਟ ਕੋਰਟ ਵਿੱਚ ਪੇਸ਼ ਕੀਤਾ ਗਿਆ। ਜਿੱਥੇ ਇਹ ਗੱਲ ਮੰਨੀ ਹੈ ਕਿ ਉਸਨੇ ਕੋਵਿਡ ਮਹਾਂਮਾਰੀ ਦੌਰਾਨ 26 ਜੁਲਾਈ 2020 ਵਿੱਚ ਹੈੱਲਥ ਐਂਡ ਸੇਫਟੀ ਨੂੰ ਦਰਕਿਨਾਰ ਕਰਦਿਆਂ ਕੈਜ਼ੂਅਲ ਜੌਬ ਕੀਤੀ ਸੀ ਅਤੇ ਆਪਣੇ ਨਾਲ ਕੰਮ ਕਰਨ ਵਾਲਿਆਂ ਅਤੇ ਬਜ਼ੁਰਗਾਂ ਦੀ ਸਿਹਤ ਨੂੰ ਖ਼ਤਰੇ ਵਿੱਚ ਪਾਇਆ ਸੀ।

ੳਦਾਲਤ ਨੇ ਉਸਨੂੰ 25 ਹਜ਼ਾਰ ਡਾਲਰ ਜੁਰਮਾਨਾ ਕੀਤਾ ਹੈ। ਹਾਲਾਂਕਿ ਕਮਲਜੀਤ ਇਸ ਗੱਲੋਂ ਬਚ ਗਈ ਹੈ ਕਿ ਉਸਦਾ ਜੁਰਮ ਸਰਕਾਰੀ ਰਿਕਾਰਡ `ਚ ਦਰਜ਼ ਨਹੀਂ ਕੀਤਾ ਜਾਵੇਗਾ।

ੀੲਸ ਬਾਬਤ ਬਚਾਅ ਪੱਖ ਦੇ ਵਕੀਲ ਨੇ ਅਦਾਲਤ ਨੂੰ ਦੱਸਿਆ ਸੀ ਕਿ ਕਮਲਜੀਤ ਤੋਂ ਜਦੋਂ ਇਹ ਭੁੱਲ ਹੋਈ ਸੀ, ਉਦੋਂ ਉਹ ਪ੍ਰੈਗਨੈਂਟ ਹੋ ਚੁੱਕੀ ਸੀ ਅਤੇ ਘਰ ਦੇ ਖ਼ਰਚੇ ਚਲਾਉਣ ਲਈ ਹੀ ਜੌਬ ਕੀਤੀ ਸੀ, ਕਿਉਂਕਿ ਕੋਵਿਡ ਮਹਾਂਮਾਰੀ ਦੌਰਾਨ ਉਸਦੇ ਪਤੀ ਦੀ ਜੌਬ ਛੁੱਟ ਗਈ ਸੀ।

ADVERTISEMENT
NZ Punjabi News Matrimonials