Tuesday, 27 February 2024
17 November 2022 New Zealand

ਮਸ਼ਹੂਰ ਕਮੇਡੀਅਨ ਤੇ ਅਦਾਕਾਰ ਰਾਣਾ ਰਣਬੀਰ ਦੇ ਫਰਵਰੀ ਮਹੀਨੇ ਨਿਊਜੀਲੈਂਡ ਹੋਣ ਵਾਲੇ ਸ਼ੋਅ ਮਾਸਟਰ ਜੀ ਦਾ ਪੋਸਟਰ ਜਾਰੀ

ਮਸ਼ਹੂਰ ਕਮੇਡੀਅਨ ਤੇ ਅਦਾਕਾਰ ਰਾਣਾ ਰਣਬੀਰ ਦੇ ਫਰਵਰੀ ਮਹੀਨੇ ਨਿਊਜੀਲੈਂਡ ਹੋਣ ਵਾਲੇ ਸ਼ੋਅ ਮਾਸਟਰ ਜੀ ਦਾ ਪੋਸਟਰ ਜਾਰੀ - NZ Punjabi News

ਆਕਲੈਂਡ (ਐਨ ਜੈੱਡ ਪੰਜਾਬੀ ਨਿਊਜ ਸਰਵਿਸ ) ਪੰਜਾਬੀ ਫਿਲਮ ਇੰਡਸਟਰੀ ਅਤੇ ਕਮੇਡੀ ਜਗਤ ਦੇ ਮਸ਼ਹੂਰ ਅਦਾਕਾਰ , ਲੇਖਕ ਤੇ ਨਿਰਦੇਸ਼ਕ ਰਾਣਾ ਰਣਬੀਰ ਨੇ ਆਪਣੇ ਨਵੇਂ ਪਰਿਵਾਰਕ ਕਮੇਡੀ ਸ਼ੋਅ ਮਾਸਟਰ ਜੀ ਨਾਲ ਵਰਲਡ ਟੂਰ ਕਨੇਡਾ ਤੋਂ ਸ਼ੁਰੂ ਕਰ ਦਿੱਤਾ ਹੈ । ਜਿੱਥੇ ਦਰਸ਼ਕਾਂ ਵੱਲੋਂ ਜਿੱਥੇ ਭਰਭੂਰ ਪਿਆਰ ਮਿਲ ਰਿਹਾ ਹੈ । ਉੱਥੇ ਹੀ ਨਿਊਜੀਲੈਂਡ ਵਿੱਚ ਵੀ ਉਕਤ ਸ਼ੋਅ ਦੀਆਂ ਤਿਆਰੀਆਂ ਜੋਰ ਸ਼ੋਰ ਤੇ ਹਨ । ਇਸੇ ਸਿਲਸਿਲੇ ਵਿੱਚ ਹੀ ਬੀਤੇ ਦਿਨੀਂ ਸ਼ੋਅ ਦੇ ਮੁੱਖ ਸਪਾਂਸਰ ਲਵ ਪੰਜਾਬ ਰੈਸਟੋਰੈਂਟ ਵਿੱਚ ਪੋਸਟਰ ਰਿਲੀਜ ਸਮਾਗਮ ਹੋਇਆ ।
ਨਿਊਜੀਲੈਂਡ ਦਾ ਟੂਰ ਇੰਟਰਟੇਨਮੈਂਟ ਗੁਰੂ ਅਤੇ ਐਨ ਜੈੱਡ ਪੰਜਾਬੀ ਨਿਊਜ ਵੱਲੋਂ ਸਾਂਝੇ ਰੂਪ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ । ਜੈ ਬਾਠ ਅਤੇ ਤਰਨਦੀਪ ਬਿਲਾਸਪੁਰ ਦੇ ਅਨੁਸਾਰ ਇਸ ਸ਼ੋਅ ਨੂੰ ਕਰਵਾਉਣ ਦਾ ਮਕਸਦ ਸਮੁੱਚੇ ਪਰਿਵਾਰ ਬੱਚਿਆਂ ਤੋਂ ਲੈ ਕਿ ਬਜੁਰਗਾਂ ਤੱਕ ਨੂੰ ਇਕੱਠੇ ਕਰਨ ਦਾ ਮਕਸਦ ਹੈ । ਜਿਸ ਵਿੱਚ ਹਾਸਾ ਠੱਠਾ ਵੀ ਹੋਵੇ ਤੇ ਜੀਵਨ ਬਾਬਤ ਕੁੱਝ ਤਜੁਰਬੇ ਵੀ ਸ਼ਾਮਿਲ ਹੋਣ ।
ਜਿੱਥੇ ਆਕਲੈਂਡ ਵਿੱਚ 17 ਫਰਵਰੀ ਦਿਨ ਸ਼ੁੱਕਰਵਾਰ ਨੂੰ ਮੀਟ ਐਂਡ ਗਰੀਟ ਲਵ ਪੰਜਾਬ ਰੈਂਸਟੋਰੈਂਟ ਵਿੱਚ ਹੋਵੇਗਾ । ਉੱਥੇ ਹੀ 19 ਫਰਵਰੀ ਦਿਨ ਐਤਵਾਰ ਨੂੰ ਵੋਡਾਫੋਨ ਈਵੈਂਟ ਸੈਂਟਰ ਵਿੱਚ ਸ਼ੋਅ ਆਯੋਜਿਤ ਹੋਵੇਗਾ ।
ਪੋਸਟਰ ਰਿਲੀਜ ਸਮਾਗਮ ਵਿੱਚ ਜੈ ਬਾਠ , ਦਲਜੀਤ ਸਿੰਘ , ਮਨਜਿੰਦਰ ਸਿੰਘ ਬਾਸੀ , ਕੁੱਕੂ ਮਾਨ , ਗੋਲਡੀ ਧਾਲੀਵਾਲ , ਜਸਪ੍ਰੀਤ ਰਾਜਪੁਰਾ , ਪੰਜਾਬ ਤੋਂ ਆਏ ਪੱਤਰਕਾਰ ਜਗਦੀਪ ਥਲੀ , ਬਿੱਟੂ ਚੱਕ ਵਾਲਾ , ਸਾਰਜੈਂਟ ਆਜੀ ਬਸਰਾ ਆਦਿ ਸੱਜਣ ਉਚੇਚੇ ਤੌਰ ਤੇ ਸ਼ਾਮਿਲ ਹੋਏ ।
ਇਸਦੇ ਨਾਲ ਹੀ 18 ਫਰਵਰੀ ਸ਼ਨੀਵਾਰ ਹੇਸਟਿੰਗਜ ਤੇ 25 ਫਰਵਰੀ ਸ਼ਨੀਵਾਰ ਕਰਾਈਸਚਰਚ ਦੇ ਸ਼ੋਅ ਵੀ ਬੁੱਕ ਹੋ ਚੁੱਕੇ ਹਨ ।

ADVERTISEMENT
NZ Punjabi News Matrimonials