ਆਕਲੈਂਡ (ਹਰਪ੍ਰੀਤ ਸਿੰਘ) - ਯੂ ਐਨ ਅਨੁਸਾਰ ਦੁਨੀਆਂ ਭਰ ਦੀ ਆਬਾਦੀ 8 ਬਿਲੀਅਨ ਦਾ ਆਂਕੜਾ ਪਾਰ ਕਰ ਚੁੱਕੀ ਹੈ, ਪਰ ਸਟੇਟੇਸ ਐਨ ਜੈਡ ਦੇ ਅਧਿਕਾਰਿਤ ਆਂਕੜੇ ਦੱਸਦੇ ਹਨ ਕਿ ਨਿਊਜੀਲੈਂਡ ਦੀ ਆਬਾਦੀ ਇਸ ਮੁਕਾਬਲੇ ਇਸ ਸਾਲ ਵਿੱਚ ਸਤੰਬਰ ਤੱਕ ਸਿਰਫ 0.2% ਹੀ ਵਧੀ ਹੈ, ਜਦਕਿ ਸਤੰਬਰ 2016 ਵਿੱਚ ਇਹ ਵਾਧਾ 2.3% ਦਾ ਸੀ। ਆਬਾਦੀ ਵਧਣ ਦੀ ਗਿਰਾਵਟ ਦੇ ਮੁੱਖ ਕਾਰਨਾਂ ਵਿੱਚੋਂ ਨਿਊਜੀਲੈਂਡ ਵਾਸੀਆਂ ਦਾ ਦੂਜੇ ਦੇਸ਼ਾਂ ਨੂੰੰ ਜਾਣਾ ਅਤੇ ਇੱਥੋਂ ਦੀਆਂ ਮਹਿਲਾਵਾਂ ਵਲੋਂ ਐਜੁਕੇਸ਼ਨ ਤੇ ਕਰੀਅਰ ਨੂੰ ਹੁਣ ਵਧੇਰੇ ਮੱਹਤਵ ਦਿੱਤੇ ਜਾਣਾ ਹੈ।
ਇਸ ਵੇਲੇ ਨਿਊਜੀਲੈਂਡ ਦੀ ਕੁੱਲ ਆਬਾਦੀ 5.13 ਮਿਲੀਅਨ ਹੈ, ਜੋ ਕਿ ਸਾਰੇ ਦੇਸ਼ਾਂ ਦੇ ਮੁਕਾਬਲੇ 123ਵੇਂ ਨੰਬਰ 'ਤੇ ਆਉਂਦੀ ਹੈ।
8 ਬਿਲੀਅਨ ਦੀ ਕੁੱਲ ਆਬਾਦੀ ਦਾ ਇੱਕ ਤਿਹਾਈ ਹਿੱਸਾ ਭਾਰਤ ਅਤੇ ਚੀਨ ਵਿੱਚ ਰਹਿੰਦਾ ਹੈ। ਚੀਨ ਦੀ ਆਬਾਦੀ ਅਜੇ ਵੀ ਪਹਿਲੇ ਨੰਬਰ 'ਤੇ ਆਉਂਦੀ ਹੈ।