ਆਕਲੈਂਡ (ਹਰਪ੍ਰੀਤ ਸਿੰਘ) - ਕਾਉਂਟਡਾਊਨ ਦੇ ਹਜਾਰਾਂ ਕਰਮਚਾਰੀਆਂ ਨੂੰ ਤਨਖਾਹਾਂ ਵਿੱਚ ਵਾਧੇ ਦੀ ਸੌਗਾਤ ਦਿੰਦਿਆਂ, ਤਨਖਾਹਾਂ ਵਿੱਚ 19% ਵਾਧੇ ਦਾ ਐਲਾਨ ਕੀਤਾ ਹੈ। ਕੁਲੇਕਟਿਵ ਇਮਪਲਾਇਮੈਂਟ ਐਗਰੀਮੈਂਟ ਤਹਿਤ ਇਹ ਤਨਖਾਹਾਂ ਆਉਂਦੇ 2 ਸਾਲਾਂ ਵਿੱਚ ਵਧਾਈਆਂ ਜਾਣਗੀਆਂ।
2023 ਸ਼ੁਰੂ ਹੋਣ ਮੌਕੇ 12% ਦਾ ਵਾਧਾ ਅਤੇ 2024 ਵਿੱਚ 7% ਦਾ ਬਾਕੀ ਦਾ ਵਾਧਾ ਕੀਤਾ ਜਾਏਗਾ। ਇਸ ਲਈ ਕਾਉਂਟਡਾਊਨ ਤੇ ਫਰਸਟ ਯੂਨੀਅਨ ਵਿਚਾਲੇ ਐਗਰੀਮੈਂਟ ਸਾਈਨ ਹੋ ਗਿਆ ਹੈ।
ਤਨਖਾਹਾਂ ਦੇ ਵਾਧੇ ਨਾਲ ਪਹਿਲੀ ਵਾਰ ਪੈਂਡਮੀਕ ਲੀਵ ਕਲੋਜ਼ ਵੀ ਸ਼ਾਮਿਲ ਕੀਤਾ ਗਿਆ ਹੈ, ਜਿਸ ਤਹਿਤ ਡਬਲਿਯੂ ਐਚ ਓ ਵਲੋਂ ਐਲਾਨੀ ਕਿਸੇ ਵੀ ਮਹਾਂਮਾਰੀ ਦੌਰਾਨ ਕਰਮਚਾਰੀਆਂ ਨੂੰ ਵਿਸ਼ੇਸ਼ ਛੁੱਟੀਆਂ ਲੈਣ ਦੀ ਸੁਵਿਧਾ ਹੋਏਗੀ।
ਇਸ ਦੇ ਨਾਲ ਸਵੇਰੇ 10 ਵਜੇ ਤੋਂ ਦੁਪਹਿਰੇ 1 ਵਜੇ ਤੱਕ ਕੰਮ ਕਰਨ ਵਾਲਿਆਂ ਨੂੰ 'ਅਨਸੋਸ਼ੇਬਲ ਆਰਜ਼ ਅਲੋਏਂਸ' ਵੀ ਦਿੱਤਾ ਜਾਏਗਾ।v