Tuesday, 27 February 2024
17 November 2022 New Zealand

ਹੜ੍ਹਾਂ ਦੀ ਮਾਰ ਹੇਠ ਆਸਟ੍ਰੇਲੀਆ ਦਾ ਵੱਡਾ ਹਿੱਸਾ, ਨਿਊਜੀਲੈਂਡ ਤੋਂ ਰੈਸਕਿਊ ਟੀਮਾਂ ਪੁੱਜੀਆਂ ਮੱਦਦ ਲਈ

ਹੜ੍ਹਾਂ ਦੀ ਮਾਰ ਹੇਠ ਆਸਟ੍ਰੇਲੀਆ ਦਾ ਵੱਡਾ ਹਿੱਸਾ, ਨਿਊਜੀਲੈਂਡ ਤੋਂ ਰੈਸਕਿਊ ਟੀਮਾਂ ਪੁੱਜੀਆਂ ਮੱਦਦ ਲਈ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਦੱਖਣੀ ਹੈਮੀਸਫੀਅਰ ਦਾ ਨਿਊ ਸਾਊਥ ਵੇਲਜ਼ ਵਿੱਚ ਸਥਿਤ ਸਭ ਤੋਂ ਵੱਡਾ ਸਮਤਲ ਧਰਾਤਲ ਜੋ ਕਿ ਕਈ ਹਜਾਰਾਂ ਕਿਲੋਮੀਟਰ ਵਿੱਚ ਫੈਲਿਆ ਹੈ ਤੇ ਸਿਡਨੀ ਦੇ ਪੱਛਮ ਵਿੱਚ ਸਥਿਤ ਹੈ, ਇਸ ਵੇਲੇ ਹੜ੍ਹਾਂ ਦੀ ਭਾਰੀ ਮਾਰ ਹੇਠ ਹੈ। ਇਹ ਸਭ ਲਗਾਤਾਰ 5 ਦਿਨ ਹੋਈ ਭਾਰੀ ਬਾਰਿਸ਼ ਦਾ ਨਤੀਜਾ ਹੈ।

ਹਾਲਾਤ ਅਜਿਹੇ ਹਨ ਕਿ ਨਦੀਆਂ ਨੇ ਕੰਢੇ ਛੱਡ ਕੇ ਵੱਡੇ ਸਮੁੰਦਰ ਦਾ ਰੂਪ ਧਾਰਨ ਕਰ ਲਿਆ ਹੈ। ਜਿਨੀਂ ਦੂਰ ਤੱਕ ਨਿਗਾਹ ਜਾ ਰਹੀ ਹੈ ਸਿਰਫ ਪਾਣੀ ਹੀ ਪਾਣੀ ਦਿੱਖ ਰਿਹਾ ਹੈ। ਲੋਕ ਆਪਣੀਆਂ ਛੱਤਾਂ 'ਤੇ ਬੈਠੇ ਹਨ ਅਤੇ ਰੈਸਕਿਊ ਦੀ ਉਡੀਕ ਵਿੱਚ ਹਨ।
ਪਹਿਲੀ ਵਾਰ ਹੋਇਆ ਹੈ ਕਿ ਆਸਟ੍ਰੇਲੀਆ ਵਿੱਚ ਅੰਤਰ-ਰਾਸ਼ਟਰੀ ਰੈਸਕਿਊ ਟੀਮਾਂ ਮੱਦਦ ਲਈ ਪੁੱਜੀਆਂ ਹਨ। ਇਨ੍ਹਾਂ ਵਿੱਚੋਂ ਨਿਊਜੀਲੈਂਡ ਤੋਂ ਵੀ ਕਈ ਟੀਮਾਂ ਮੱਦਦ ਲਈ ਪੁੱਜੀਆਂ ਹਨ। ਬੀਤੇ 5 ਦਿਨਾਂ ਵਿੱਚ ਹੋਈ ਬਾਰਿਸ਼ ਪੂਰੇ ਸਾਲ ਦੀ ਬਾਰਿਸ਼ ਦੇ ਬਰਾਬਰ ਦੱੀ ਜਾ ਰਹੀ ਹੈ।

ADVERTISEMENT
NZ Punjabi News Matrimonials