Friday, 23 February 2024
17 November 2022 New Zealand

ਡੁਨੇਡਿਨ ਤੋਂ ਕ੍ਰਾਈਸਚਰਚ ਤੱਕ ਇਸ ਮਹਿਲਾ ਦੇ ਕਿੱਸਿਆਂ ਦੇ ਚਰਚੇ, ਪੁਲਿਸ ਕਰ ਰਹੀ ਇਸਦੀ ਭਾਲ

ਡੁਨੇਡਿਨ ਤੋਂ ਕ੍ਰਾਈਸਚਰਚ ਤੱਕ ਇਸ ਮਹਿਲਾ ਦੇ ਕਿੱਸਿਆਂ ਦੇ ਚਰਚੇ, ਪੁਲਿਸ ਕਰ ਰਹੀ ਇਸਦੀ ਭਾਲ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਕਾਂਸਟੇਬਲ ਨਿੱਕ ਟਰਨਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਤਸਵੀਰ ਵਿੱਚ ਦਿਖਾਈ ਜਾ ਰਹੀ ਮਹਿਲਾ ਦੀ ਭਾਲ ਪੁਲਿਸ ਵਲੋਂ ਲਗਾਤਾਰ ਕੀਤੀ ਜਾ ਰਹੀ ਹੈ। ਮਹਿਲਾ 'ਤੇ ਕ੍ਰਾਈਸਚਰਚ ਤੋਂ ਡੁਨੇਡਿਨ ਦੇ ਵਿਚਾਲੇ ਕਈ ਸਟੋਰਾਂ 'ਤੇ ਕਈ ਬੇਇਮਾਨੀ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਦੀ ਖਬਰ ਹੈ। ਤਾਜਾ ਮਾਮਲੇ ਵਿੱਚ ਇਸ ਮਹਿਲਾ ਨੇ ਡੁਨੇਡਿਨ ਦੇ ਟਾਕਾਪੁਨਾ ਸਥਿਤ ਸਟੋਰ ਵਿੱਚ $1500 ਮੁੱਲ ਦੇ ਕਪੱੜੇ ਦਿਨ-ਦਿਹਾੜੇ ਚੋਰੀ ਕੀਤੇ ਹਨ। ਸਟੋਰ ਦੇ ਮੈਨੇਜਰ ਨੇ ਜਦੋਂ ਉਸਦਾ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇਹ ਮਹਿਲਾ ਉਸ ਨਾਲ ਪੁੱਠਾ-ਸਿੱਧਾ ਬੋਲਣ ਲੱਗ ਪਈ ਤੇ ਹਿੰਸਕ ਹੋਣ ਦੀ ਕੋਸ਼ਿਸ਼ ਕੀਤੀ। ਇਸ 'ਤੇ ਸਟੋਰ ਮੈਨੇਜਰ ਨੇ ਮਹਿਲਾ ਦੀਆਂ ਫੋਟੋਆਂ ਖਿੱਚ ਕੇ ਅਤੇ ਵੀਡੀਓ ਬਣਾ ਕੇ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਤੇ ਹੁਣ ਪੁਲਿਸ ਨੂੰ ਇਸਦੀ ਭਾਲ ਹੈ।

ADVERTISEMENT
NZ Punjabi News Matrimonials