Friday, 23 February 2024
18 November 2022 New Zealand

ਕ੍ਰਾਈਸਚਰਚ ਦੀ ਮਹਿਲਾ ਦਾ ਕਤਲ ਕਰਨ ਵਾਲੇ ਜਾਕਿਰ ਨੂੰ 13 ਸਾਲਾਂ ਦੀ ਸਖਤ ਸਜਾ

ਕ੍ਰਾਈਸਚਰਚ ਦੀ ਮਹਿਲਾ ਦਾ ਕਤਲ ਕਰਨ ਵਾਲੇ ਜਾਕਿਰ ਨੂੰ 13 ਸਾਲਾਂ ਦੀ ਸਖਤ ਸਜਾ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਜਾਕਿਰ ਹੁਸੈਨ ਨੂੰ ਮਿਲੀ 13 ਸਾਲਾਂ ਦੀ ਸਖਤ ਸਜਾ ਤੋਂ ਬਾਅਦ ਫੀਜੀ ਮੂਲ਼ ਦੀ ਮਹਿਲਾ ਲਾਇਸਾ ਵਾਕਾ ਤੁਨੀਡੁ ਦੇ ਘਰਦਿਆਂ ਨੇ ਅਦਾਲਤ ਵਿੱਚ ਹੀ ਦੋਸ਼ੀ ਨੂੰ ਸਜਾ ਮਿਲਣ 'ਤੇ ਖੁਸ਼ੀ ਦਾ ਪ੍ਰਗਟਾਵਾ ਤਾੜੀਆਂ ਮਾਰਕੇ ਕੀਤਾ।

ਦਰਅਸਲ 37 ਸਾਲਾ ਜਾਕਿਰ ਮਾਨਸਿਲ ਬਿਮਾਰ ਹੈ ਤੇ ਇਸ ਸਾਲ ਉਸਨੇ ਜੂਨ ਵਿੱਚ 'ਕਮਿਊਨਿਟੀ ਲੀਵ' ਦੌਰਾਨ ਫੀਜੀ ਮੂਲ ਦੀ ਲਾਇਸਾ ਵਾਕਾ ਦੇ ਕਤਲ ਦੀ ਘਟਨਾ ਨੂੰ ਅੰਜਾਮ ਦਿੱਤਾ। ਘਟਨਾ ਵਾਲੇ ਦਿਨ ਉਹ ਹਸਪਤਾਲ ਦੇ ਗਰਾਉਂਡ ਵਿੱਚੋਂ ਲਾਪਤਾ ਹੋਣ ਤੋਂ ਬਾਅਦ ਉਹ ਆਪਣੇ ਘਰ ਪੁੱਜਾ ਤੇ ਗੁੱਸੇ ਵਿੱਚ ਉਸਨੇ ਇੱਕ ਚਾਕੂ ਚੁੱਕਿਆ, ਰਸਤੇ ਵਿੱਚ ਪਹਿਲਾਂ ਉਸਨੇ ਕਾਰ ਧੋ ਰਹੇ 2 ਵਿਅਕਤੀਆਂ ਨੂੰ ਨਿਸ਼ਾਨਾ ਬਨਾਉਣ ਦੀ ਸੋਚੀ ਪਰ ਫਿਰ ਇਸ ਤੋਂ ਗੁਰੇਜ ਕੀਤਾ ਤੇ ਕੁਝ ਦੂਰ ਪੈਦਲ ਜਾ ਰਹੀ ਇੱਕ ਮਹਿਲਾ ਨੂੰ ਬਹੁਤ ਹੀ ਵੈਸ਼ੀਆਨਾ ਢੰਗ ਨਾਲ ਛੁਰੇ ਮਾਰ-ਮਾਰ ਕੇ ਕਤਲ ਕਰ ਦਿੱਤਾ। ਜਾਕਿਰ ਮੌਕੇ 'ਤੇ ਹੀ ਛੁਰਾ ਸੁੱਟ ਕੇ ਭੱਜ ਗਿਆ, ਜਿਸ ਤੋਂ ਬਾਅਦ ਪੁਲਿਸ ਨੇ ਉਸਦੀ ਗ੍ਰਿਫਤਾਰੀ ਕੀਤੀ।

ADVERTISEMENT
NZ Punjabi News Matrimonials