Wednesday, 28 February 2024
18 November 2022 New Zealand

ਨਿਊਜੀਲੈਂਡ ਵਾਸੀ ਹੁਣ ਮੁਫਤ ਵਿੱਚ ਗੱਡੀਆਂ ਕਰ ਸਕਣਗੇ ਚਾਰਜ

ਜੋਲਟ’ ਕੰਪਨੀ ਨੇ ਨਿਊਜੀਲੈਂਡ ਭਰ ਵਿੱਚ ਮੁਫਤ ਚਾਰਜਿੰਗ ਸਟੇਸ਼ਨ ਲਾਉਣ ਦੀ ਅੱਜ ਕੀਤੀ ਸ਼ੁਰੂਆਤ
ਨਿਊਜੀਲੈਂਡ ਵਾਸੀ ਹੁਣ ਮੁਫਤ ਵਿੱਚ ਗੱਡੀਆਂ ਕਰ ਸਕਣਗੇ ਚਾਰਜ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - 'ਜੋਲਟ' ਕੰਪਨੀ ਨੇ ਅੱਜ ਨਿਊਜੀਲੈਂਡ ਵਿੱਚ ਮੁਫਤ ਚਾਰਜਿੰਗ ਸਟੇਸ਼ਨ ਲਾਉਣ ਦੀ ਸ਼ੁਰੂਆਤ ਕਰ ਦਿੱਤੀ ਹੈ, ਇਨ੍ਹਾਂ ਸਟੇਸ਼ਨਾਂ 'ਤੇ ਨਿਊਜੀਲੈਂਡ ਵਾਸੀ ਮੁਫਤ ਵਿੱਚ ਗੱਡੀਆਂ ਚਾਰਜਿੰਗ ਕਰ ਸਕਣਗੇ। ਇਹ ਚਾਰਜਿੰਗ ਸਟੇਸ਼ਨ ਆਕਲੈਂਡ, ਕ੍ਰਾਈਸਚਰਚ, ਵਲੰਿਗਟਨ ਤੇ ਹੋਰ ਵੱਡਿਆਂ ਸ਼ਹਿਰਾਂ ਤੇ ਇਲਾਕਿਆਂ ਵਿੱਚ ਲਾਏ ਜਾਣਗੇ।
ਕੰਪਨੀ ਦਾ 500 ਮੁਫਤ ਚਾਰਜਿੰਗ ਸਟੇਸ਼ਨ ਨਿਊਜੀਲੈਂਡ ਵਿੱਚ ਲਾਉਣ ਦਾ ਟੀਚਾ ਹੈ। ਅੱਜ ਸ਼ੁਰੂਆਤ ਪੋਨਸਨ ਬੇਅ ਦੇ 'ਮੀਟਰ 10' ਤੋਂ ਕੀਤੀ ਜਾ ਚੁੱਕੀ ਹੈ ਤੇ ਹਰ ਹਫਤੇ 1 ਜਾਂ 2 ਨਵੇਂ ਚਾਰਜਿੰਗ ਸਟੇਸ਼ਨ ਇਸ ਤੋਂ ਬਾਅਦ ਲਾਏ ਜਾਣਗੇ।
ਕ੍ਰਾਈਸਚਰਚ ਤੇ ਵਲੰਿਗਟਨ ਵਿੱਚ ਮੁਫਤ ਚਾਰਜਿੰਗ ਸਟੇਸ਼ਨਾਂ ਦੀ ਸ਼ੁਰੂਆਤ 2023 ਦੀ ਪਹਿਲੀ ਤਿਮਾਹੀ ਵਿੱਚ ਕੀਤੀ ਜਾਏਗੀ।
'ਜੋਲਟ' ਕੰਪਨੀ ਆਸਟ੍ਰੇਲੀਆਈ ਕੰਪਨੀ ਦਾ ਇੱਕ ਸਟਾਰਟ ਅੱਪ ਹੈ, ਜੋ ਇਸ਼ਤਿਹਾਰ ਕੰਪਨੀ ਹੈ, ਇਨ੍ਹਾਂ ਚਾਰਜਿੰਗ ਸਟੇਸ਼ਨਾਂ 'ਤੇ ਡਿਸਪਲੇ ਸਕਰੀਨਾਂ ਵੀ ਲਾਈਆਂ ਜਾਣਗੀਆਂ, ਜਿਨ੍ਹਾਂ 'ਤੇ ਲੱਗੇ ਇਸ਼ਤਿਹਾਰਾਂ ਤੋਂ ਕੰਪਨੀ ਕਮਾਈ ਕਰੇਗੀ।

ADVERTISEMENT
NZ Punjabi News Matrimonials