Thursday, 22 February 2024
18 November 2022 New Zealand

ਨਸ਼ਾ ਤਸਕਰੀ ਕਰਦੇ ਆਕਲੈਂਡ ਏਅਰਪੋਰਟ ਦੇ 2 ਕਰਮਚਾਰੀ ਚੜੇ ਕਸਟਮ ਅੜਿੱਕੇ

ਲੱਖਾਂ ਡਾਲਰ ਮੁੱਲ ਦੇ ਨਸ਼ੇ ਸਮੇਤ ਗ੍ਰਿਫਤਾਰ
ਨਸ਼ਾ ਤਸਕਰੀ ਕਰਦੇ ਆਕਲੈਂਡ ਏਅਰਪੋਰਟ ਦੇ 2 ਕਰਮਚਾਰੀ ਚੜੇ ਕਸਟਮ ਅੜਿੱਕੇ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਏਅਰਪੋਰਟ 'ਤੇ ਬੈਗੇਜ ਹੈਂਡਲਰ ਦਾ ਕੰਮ ਕਰਦੇ 2 ਕਰਮਚਾਰੀ ਪੁਲਿਸ ਵਲੋਂ ਗ੍ਰਿਫਤਾਰ ਕੀਤੇ ਗਏ ਹਨ, ਇਨ੍ਹਾਂ ਕਰਮਚਾਰੀਆਂ 'ਤੇ ਨਸ਼ਾ ਤਸਕਰੀ ਦੇ ਦੋਸ਼ ਲੱਗੇ ਹਨ ਤੇ ਇਨ੍ਹਾਂ ਕੋਲੋਂ 2 ਬੈਗਪੈਕਾਂ ਵਿੱਚੋਂ 4.3 ਕਿਲੋ ਮੈਥਮਫੈਟਮਾਈਨ ਨਾਮ ਦਾ ਨਸ਼ਾ ਬਰਾਮਦ ਹੋਇਆ ਹੈ, ਜਿਸ ਦਾ ਬਜਾਰੀ ਮੁੱਲ $870,000 ਦੇ ਕਰੀਬ ਦੱਸਿਆ ਜਾ ਰਿਹਾ ਹੈ।
ਕਸਟਮ ਇਨਵੈਸਟੀਗੇਸ਼ਨ ਮੈਨੇਜਰ ਕੇਮ ਮੁਰੇ ਨੇ ਦੱਸਿਆ ਕਿ ਇਸ ਢੰਗ ਨਾਲ ਨਸ਼ੇ ਦਾ ਫੜੇ ਜਾਣਾ ਸੱਚਮੁੱਚ ਹੀ ਮੰਦਭਾਗੀ ਘਟਨਾ ਹੈ, ਕਿਉਂਕਿ ਏਅਰਪੋਰਟ 'ਤੇ ਕੰਮ ਕਰਦੇ ਕਰਮਚਾਰੀਆਂ ਵਲੋਂ ਅਜਿਹਾ ਕਰਨਾ ਉਨ੍ਹਾਂ 'ਤੇ ਕੀਤੇ ਜਾਣ ਵਾਲੇ ਵਿਸ਼ਵਾਸ਼ ਨੂੰ ਢਾਹ ਲਾਉਣਾ ਹੈ। ਦੋਨਾਂ ਦੀ ਪੇਸ਼ੀ ਮੈਨੂਕਾਊ ਜਿਲ੍ਹਾ ਅਦਾਲਤ ਵਿੱਚ ਸੋਮਵਾਰ ਨੂੰ ਹੋਏਗੀ।

ADVERTISEMENT
NZ Punjabi News Matrimonials