Thursday, 22 February 2024
18 November 2022 New Zealand

2021 ਰੈਜੀਡੈਂਟ ਵੀਜਾ ਉਡੀਕ ਰਹੇ ਹੋ? ਪ੍ਰੋਸੈਸਿੰਗ ਜਲਦ ਕਰਵਾਉਣੀ ਹੈ ਤਾਂ ਕਰੋ ਇਹ ਕੰਮ

2021 ਰੈਜੀਡੈਂਟ ਵੀਜਾ ਉਡੀਕ ਰਹੇ ਹੋ? ਪ੍ਰੋਸੈਸਿੰਗ ਜਲਦ ਕਰਵਾਉਣੀ ਹੈ ਤਾਂ ਕਰੋ ਇਹ ਕੰਮ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - 2021 ਰੈਜੀਡੈਂਟ ਵੀਜਿਆਂ ਦੀ ਪ੍ਰੋਸੈਸਿੰਗ ਨੂੰ ਹੁਣ 12 ਤੋਂ 18 ਮਹੀਨੇ ਤੱਕ ਦਾ ਸਮਾਂ ਲੱਗਦਾ ਹੈ ਤੇ ਇਮੀਗ੍ਰੇਸ਼ਨ ਨਿਊਜੀਲੈਂਡ ਨੇ ਨਿਊਜੀਲੈਂਡ ਰਹਿੰਦੇ ਉਨ੍ਹਾਂ ਲੋਕਾਂ ਦੀ ਪ੍ਰੈਸਿੰਸਗ ਜਲਦ ਕਰਕੇ ਮੱਦਦ ਦਾ ਫੈਸਲਾ ਲਿਆ ਹੈ, ਜਿਨ੍ਹਾਂ ਨੇ 2021 ਰੈਜੀਡੈਂਟ ਵੀਜਾ ਸ਼੍ਰੇਣੀ ਤਹਿਤ ਅਪਲਾਈ ਕੀਤਾ ਹੈ ਅਤੇ ਜਿਨ੍ਹਾਂ ਦੇ ਪਾਰਟਨਰ ਜਾਂ ਡਿਪੈਂਡੇਂਟ ਬੱਚੇ ਓਵਰਸੀਜ਼ ਫਸੇ ਹੋਏ ਹਨ।

ਇਮੀਗ੍ਰੇਸ਼ਨ ਨਿਊਜੀਲੈਂਡ ਦਾ ਕਹਿਣਾ ਹੈ ਕਿ ਅਸੀਂ ਕੋਰੋਨਾ ਕਾਰਨ ਵੱਖ ਹੋਏ ਪਰਿਵਾਰਾਂ ਦੀਆਂ ਮੁਸ਼ਕਿਲਾਂ ਤੋਂ ਜਾਣੂ ਹਾਂ ਤੇ ਹਰ ਹੀਲੇ ਰਾਂਹੀ ਇਨ੍ਹਾਂ ਪਰਿਵਾਰਾਂ ਨੂੰ ਮਿਲਾਉਣ ਦੀ ਕੋਸ਼ਿਸ਼ ਵਿੱਚ ਹਾਂ।
ਆਪਣੀ ਫਾਈਲ ਦੀ ਪ੍ਰੋਸੈਸਿੰਗ ਜਲਦ ਕਰਵਾਉਣ ਲਈ ਇਮੀਗ੍ਰੇਸ਼ਨ ਨਿਊਜੀਲੈਂਡ ਨੂੰ EmploymentVisaEscalations@mbie.govt.nz ਇਸ ਈਮੇਲ 'ਤੇ ਸੰਪਰਕ ਕਰਕੇ ਆਪਣੇ ਪਰਿਵਾਰ ਬਾਰੇ ਜਾਣਕਾਰੀ ਦਿੱਤੀ ਜਾਏ।

ਜਲਦ ਪ੍ਰੋਸੈਸਿੰਗ ਕਰਵਾਉਣ ਲਈ ਯੋਗਤਾ:
- ਪਰਿਵਾਰ ਦੇ ਮੈਂਬਰ ਓਵਰਸੀਜ਼ ਹੋਣੇ ਚਾਹੀਦੇ ਹਨ।
- ਪਰਿਵਾਰਿਕ ਰਿਸ਼ਤਾ ਕੋਰੋਨਾ ਸਖਤਾਈਆਂ ਲਾਗੂ ਹੋਣ ਤੋਂ ਪਹਿਲਾਂ ਦਾ ਹੋਣਾ ਜਰੂਰੀ ਹੈ।
- ਅਪਲਾਈ ਕਰਨ ਵਾਲੇ ਦੀ ਐਪਲੀਕੇਸ਼ਨ ਅੰਡਰ ਅਸੈਸਮੈਂਟ ਜਾਂ ਉਸ ਤੋਂ ਬਾਅਦ ਵਾਲੀ ਸਟੇਜ ਵਿੱਚ ਹੋਏ। ਬਾਅਦ ਵਾਲੀ ਸਟੇਜ ਵਿੱਚ ਪੁਲਿਸ ਕਰੇਕਟਰ ਤੇ ਮਹੱਤਵਪੂਰਨ ਜਾਣਕਾਰੀਆਂ ਦਾ ਚੈੱਕ ਹੋਣਾ ਲਾਜਮੀ ਹੈ।
ਈਮੇਲ ਕਰਨ ਮੌਕੇ ਆਪਣਾ ਪੂਰਾ ਨਾਮ ਤੇ ਜਨਮ ਦੀ ਮਿਤੀ, ਬੱਚਿਆਂ ਜਾਂ ਪਾਰਟਨਰ ਦੇ ਪਾਸਪੋਰਟ ਨੰਬਰ, ਐਪਲੀਕੇਸ਼ਨ ਨੰਬਰ, ਆਈ ਐਨ ਜੈਡ ਕਲਾਈਂਟ ਨੰਬਰ ਪਾਉਣਾ ਜਰੂਰੀ ਹੈ।
ਇਸ ਤੋਂ ਇਲਾਵਾ ਈਮੇਲ ਵਿੱਚ ਇੱਕ ਐਕਸਪਲੇਨੇਸ਼ਨ ਵੀ ਦੇਣੀ ਜਰੂਰੀ ਹੈ ਕਿ ਤੁਹਾਡੀ ਫਾਈਲ ਦੀ ਪ੍ਰੋਸੈਸਿੰਗ ਪਹਿਲਾਂ ਕਿਉਂ ਕੀਤੀ ਜਾਏ।

ADVERTISEMENT
NZ Punjabi News Matrimonials