Tuesday, 27 February 2024
18 November 2022 New Zealand

ਸਟੇਡੀਅਮ ਪੁੱਜੇ ਦਰਸ਼ਕਾਂ ਨਾਲ ਹੋਈ ਬਹੁਤ ਮਾੜੀ!

ਰੱਦ ਹੋਇਆ ਭਾਰਤ-ਨਿਊਜੀਲੈਂਡ ਵਿਚਾਲੇ ਅੱਜ ਹੋਣ ਵਾਲਾ ਟੀ-20 ਸੀਰੀਜ਼ ਦਾ ਪਹਿਲਾ ਮੈਚ
ਸਟੇਡੀਅਮ ਪੁੱਜੇ ਦਰਸ਼ਕਾਂ ਨਾਲ ਹੋਈ ਬਹੁਤ ਮਾੜੀ! - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਟੀ-20 ਵਰਲਡ ਕੱਪ ਖਤਮ ਹੋਣ ਤੋਂ ਬਾਅਦ ਨਿਊਜੀਲੈਂਡ ਦੌਰੇ 'ਤੇ ਪੁੱਜੀ ਭਾਰਤੀ ਟੀਮ ਤੇ ਨਿਊਜੀਲੈਂਡ ਵਿਚਾਲੇ ਅੱਜ 3 ਟੀ20 ਮੈਚਾਂ ਦੀ ਸੀਰੀਜ਼ ਦਾ ਪਹਿਲਾ ਮੈਚ ਵਲੰਿਗਟਨ ਦੀ ਸਕਾਈ ਸਟੇਡੀਅਮ ਵਿਖੇ ਹੋਣਾ ਸੀ। ਪਰ ਬਾਰਿਸ਼ ਕਾਰਨ ਮੈਚ ਰੱਦ ਕਰਨਾ ਪਿਆ ਹੈ।
ਮੈਚ ਪਹਿਲਾਂ ਘਟਾ ਕੇ 15 ਓਵਰਾਂ ਦਾ ਕੀਤਾ ਗਿਆ ਸੀ, ਪਰ ਬਾਰਿਸ਼ ਲਗਾਤਾਰ ਹੋਣ ਕਾਰਨ ਮੈਚ ਸ਼ੁਰੂ ਨਹੀਂ ਹੋ ਸਕਿਆ ਤੇ ਇੱਕ ਵੀ ਗੇਂਦ ਖੇਡਿਆਂ ਬਗੈਰ ਮੈਚ ਨੂੰ ਰੱਦ ਕਰ ਦਿੱਤਾ ਗਿਆ।
ਹੁਣ ਸੀਰੀਜ਼ ਦਾ ਅਗਲਾ ਮੈਚ 20 ਨਵੰਬਰ ਨੂੰ ਮਾਉਂਟ ਮੈਂਗਨੁਈ ਦੇ ਬੇਅ ਓਵਲ ਵਿੱਚ ਹੋਣਾ ਹੈ।
ਸੀਰੀਜ਼ ਦਾ ਤੀਜਾ ਮੈਚ 22 ਨਵੰਬਰ ਨੂੰ ਨੈਪੀਅਰ ਦੀ ਮੈਕਲੀਨ ਸਟੇਡੀਅਮ ਵਿੱਚ ਹੋਣਾ ਹੈ।

ADVERTISEMENT
NZ Punjabi News Matrimonials