Wednesday, 28 February 2024
18 November 2022 New Zealand

ਘਰ ਖ੍ਰੀਦਣ ਵਾਲੇ ਨੂੰ ਮਿਲੇਗੀ ਟੈਸਲਾ ਕਾਰ ਮੁਫ਼ਤ

-ਫਲੈਟਬੁੱਸ਼ ਦੇ ਮਾਲਕ ਦੀ ਅਨੋਖੀ ਆਫ਼ਰ
ਘਰ ਖ੍ਰੀਦਣ ਵਾਲੇ ਨੂੰ ਮਿਲੇਗੀ ਟੈਸਲਾ ਕਾਰ ਮੁਫ਼ਤ - NZ Punjabi News


ਆਕਲੈਂਡ (ਐੱਨਜ਼ੈੱਡ ਪੰਜਾਬੀ ਨਿਊਜ਼ ਬਿਊਰੋ)

ਨਿਊਜ਼ੀਲੈਂਡ ਵਿੱਚ ਘਰਾਂ ਦੀਆਂ ਡਿੱਗ ਰਹੀਆਂ ਕੀਮਤਾਂ ਕਰਕੇ ਆਕਲੈਂਡ ਦੇ ਇਕ ਮਾਲਕ ਨੇ ਆਪਣਾ ਨਵਾਂ ਘਰ ਵੇਚਣ `ਤੇ ਲਾਇਆ ਹੋਇਆ ਹੈ। ਜਿਸਨੇ ਇਹ ਪੇਸ਼ਕਸ਼ ਕੀਤੀ ਹੈ ਕਿ ਉਸਦਾ ‘ਬਰੈਂਡ ਨਿਊ’ ਘਰ ਖ੍ਰੀਦਣ ਵਾਲੇ ਗਾਹਕ ਇੱਕ ਨਵੀਂ ਟੈਸਲਾ ਕਾਰ ਮੁਫ਼ਤ ਦਿੱਤੀ ਜਾਵੇਗੀ।

ਮੀਡੀਆ ਰਿਪੋਰਟਾਂ ਅਨੁਸਾਰ ਫਲੈਟ ਬੁਸ਼ ਏਰੀਏ `ਚ ਪੈਂਦੇ ਇਸ ਘਰ ਦੇ 5 ਬੈੱਡ ਰੂਮ ਹਨ ਜਦੋਂ ਇਸਦੇ ਨਾਲ 2 ਬੈੱਡ ਰੂਮ ਵਾਲਾ ਗਰੈਨੀ ਹਾਊਸ ਬਣਿਆ ਹੋਇਆ ਹੈ, ਜਿਸਦੀ ਕੀਮਤ 18 ਲੱਖ ਡਾਲਰ ਰੱਖੀ ਗਈ ਹੈ। ਇਸ ਘਰ ਦੀ ਲਿਸਟਿੰਗ ਬਾਰਫੁੱਟ ਐਂਡ ਧੌਂਪਸਨ ਕੰਪਨੀ ਨੇ ਕੀਤੀ ਹੋਈ ਹੈ।

ਜਿ਼ਕਰਯੋਗ ਹੈ ਕਿ ਰੀਅਲ ਅਸਟੇਟ ਇੰਸਟੀਚਿਊਟ ਦੇ ਅੰਕੜਿਆਂ ਅਨੁਸਾਰ ਅਕਤੂਬਰ 2021 ਤੋਂ ਲੈ ਹੁਣ ਤੱਕ ਆਕਲੈਂਡ ਦੇ ਘਰਾਂ ਦੀ ਮੀਡੀਅਨ ਕੀਮਤ ਕਰੀਬ 13 ਪਰਸੈਂਟ ਘਟ ਚੁੱਕੀ ਹੈ। ਜਦੋਂ ਕਿ ਲੋਨ `ਤੇ ਵਿਆਜ ਦਰ 7 ਪਰਸੈਂਟ ਤੱਕ ਪਹੁੰਚ ਚੁੱਕੀ ਹੈ।

ADVERTISEMENT
NZ Punjabi News Matrimonials