Friday, 23 February 2024
19 November 2022 New Zealand

ਕੈਨੇਡਾ ਪੜ੍ਹਦੇ ਅੰਤਰ-ਰਾਸ਼ਟਰੀ ਵਿਦਿਆਰਥੀਆਂ ਦੇ ਹੋਏ ਵਾਰੇ-ਨਿਆਰੇ

ਮਿਲਿਆ ਬਿਨ੍ਹਾਂ ਰੋਕ-ਟੋਕ ਫੁੱਲ ਟਾਈਮ ਕੰਮ ਕਰਨ ਦਾ ਹੱਕ
ਕੈਨੇਡਾ ਪੜ੍ਹਦੇ ਅੰਤਰ-ਰਾਸ਼ਟਰੀ ਵਿਦਿਆਰਥੀਆਂ ਦੇ ਹੋਏ ਵਾਰੇ-ਨਿਆਰੇ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਕੈਨੇਡਾ ਪੜ੍ਹਣ ਗਏ ਵਿਦਿਆਰਥੀਆਂ ਲਈ ਕੇਨੇਡਾ ਸਰਕਾਰ ਨੇ ਬਹੁਤ ਹੀ ਵਧੀਆ ਫੈਸਲਾ ਲੈਂਦਿਆਂ ਉਨ੍ਹਾਂ ਨੂੰ 20 ਘੰਟੇ ਪ੍ਰਤੀ ਹਫਤੇ ਦੀ ਥਾਂ ਫੁੱਲ ਟਾਈਮ ਕੰਮ ਕਰਨ ਦਾ ਹੱਕ ਦੇ ਦਿੱਤਾ ਹੈ, ਇਸ ਨਾਲ ਨਾ ਸਿਰਫ ਕਰਮਚਾਰੀਆਂ ਦੀ ਘਾਟ ਦਾ ਸਾਹਮਣਾ ਕਰਦੇ ਕਾਰੋਬਾਰੀਆਂ ਨੂੰ ਵੱਡੀ ਮੱਦਦ ਮਿਲੇਗੀ, ਬਲਕਿ ਸਿੱਧੇ ਤੌਰ 'ਤੇ ਮਹਿੰਗਾਈ ਦੀ ਮਾਰ ਹੇਠ ਆਏ ਕੈਨੇਡਾ ਪੜ੍ਹਦੇ 500,000 ਵਿਦਿਆਰਥੀ ਹੁਣ ਕੈਨੇਡਾ ਸਰਕਾਰ ਦੇ ਇਸ ਫੈਸਲੇ ਦਾ ਲਾਹਾ ਲੈ ਸਕਣਗੇ।
ਜੋ ਵਿਦਿਆਰਥੀਆਂ ਨੂੰ ਆਪਣੇ ਖਰਚੇ ਕੱਢਣ ਲਈ ਕਾਰੋਬਾਰੀਆਂ ਕੋਲ ਕੈਸ਼ ਵਿੱਚ ਕੰਮ ਕਰਦੇ ਸਨ ਉਨ੍ਹਾਂ ਵਿਦਿਆਰਥੀਆਂ ਲਈ ਇਹ ਫੈਸਲਾ ਕਾਫੀ ਸਹਾਈ ਸਾਬਿਤ ਹੋਏਗਾ।
ਫੁੱਲ ਟਾਈਮ ਕੰਮ ਕਰਨ ਲਈ ਕਿਸੇ ਵੀ ਤਰ੍ਹਾਂ ਦੀ ਵਿਸ਼ੇਸ਼ ਸਰਕਾਰੀ ਪਰਮਿਸ਼ਨ ਦੀ ਜਰੂਰਤ ਨਹੀਂ ਹੈ। ਇਹ ਫੈਸਲਾ ਆਪ-ਮੁਹਾਰੇ ਸਾਰੇ ਵਿਦਿਆਰਥੀਆਂ 'ਤੇ ਲਾਗੂ ਹੋਏਗਾ।
ਕੈਨੇਡਾ ਸਰਕਾਰ ਦਾ ਇਹ ਫੈਸਲਾ ਬੀਤੀ 15 ਨਵੰਬਰ 2022 ਤੋਂ 31 ਦਸੰਬਰ 2023 ਤੱਕ ਲਾਗੂ ਰਹੇਗਾ।

ADVERTISEMENT
NZ Punjabi News Matrimonials