Thursday, 22 February 2024
19 November 2022 New Zealand

ਮਾਉਂਟ ਈਡਨ ਰਹਿੰਦੇ ਭਾਰਤੀ ਮੂਲ ਦੇ ਸਚਿਨ ਦੀ ਅਚਨਚੇਤ ਮੌਤ ‘ਤੇ ਸੋਗ ਵਿੱਚ ਭਾਈਚਾਰਾ

ਮਾਉਂਟ ਈਡਨ ਰਹਿੰਦੇ ਭਾਰਤੀ ਮੂਲ ਦੇ ਸਚਿਨ ਦੀ ਅਚਨਚੇਤ ਮੌਤ ‘ਤੇ ਸੋਗ ਵਿੱਚ ਭਾਈਚਾਰਾ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - 45 ਸਾਲਾ ਸਚਿਨ ਗਿਰੀ ਸੁਭਾਅ ਦੇ ਬਹੁਤ ਹੀ ਮਿਲਣਸਾਰ ਤੇ ਨਿੱਘੇ ਸਨ। ਨਿਊਜੀਲੈਂਡ ਵਿੱਚ ਉਹ ਪੀ ਆਰ ਸਨ ਅਤੇ 2013 ਤੋਂ ਮਾਉਂਟ ਈਡਨ ਦੇ ਮੋਬਿਲ ਵਿਖੇ ਸਟੋਰ ਮੈਨੇਜਰ ਦਾ ਕੰਮ ਕਰਦੇ ਸਨ।

ਪਰ ਬੀਤੀ 12 ਨਵੰਬਰ ਦੀ ਸਵੈਰ ਗੁਆਂਢੀਆਂ ਨੂੰ ਸਚਿਨ ਆਪਣੇ ਹੀ ਘਰ ਵਿੱਚ ਮ੍ਰਿਤਕ ਹਾਲਤ ਵਿੱਚ ਮਿਲੇ। ਜਿਸ ਤੋਂ ਬਾਅਦ ਵਾਪਰੀ ਇਸ ਮੰਦਭਾਗੀ ਘਟਨਾ ਕਾਰਨ ਸਾਰਾ ਭਾਈਚਾਰਾ ਸੋਗ ਵਿੱਚ ਹੈ। ਸਚਿਨ ਦੀ ਪਤਨੀ ਤੇ 4 ਸਾਲਾ ਧੀ ਇਸ ਵੇਲੇ ਇੰਡੀਆ ਗਏ ਹੋਏ ਹਨ ਤੇ ਕੱਲ 20 ਨਵੰਬਰ ਨੂੰ ਸਚਿਨ ਦੀ ਮ੍ਰਿਤਕ ਦੇਹ ਪਰਿਵਾਰ ਕੋਲ ਕੋਲਕਤਾ ਭੇਜੀ ਜਾ ਰਹੀ ਹੈ। ਸਚਿਨ ਪੱਛਮੀ ਬੰਗਾਲ ਦੇ ਸ਼ਹਿਰ ਸਿਲੀਗੁੜੀ ਦੇ ਜੰਮਪਲ ਸਨ।
ਨੀਤਾ ਭੁਸ਼ਣ, ਹਾਈ ਕਮਿਸ਼ਨਰ ਆਫ ਇੰਡੀਆ ਟੂ ਨਿਊਜੀਲੈਂਡ ਨੇ ਸਚਿਨ ਦੀ ਅਚਨਚੇਤ ਮੌਤ 'ਤੇ ਦੁੱਖ ਪ੍ਰਗਟਾਉਂਦਿਆਂ ਦੱਸਿਆ ਕਿ ਸਚਿਨ ਦੇ ਪਰਿਵਾਰ ਨਾਲ ਉਨ੍ਹਾਂ ਦੀ ਗੱਲ ਹੋ ਗਈ ਹੈ ਤੇ ਉਨ੍ਹਾਂ ਵਲੋਂ ਸਚਿਨ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ।
ਸਚਿਨ ਦੀ ਮ੍ਰਿਤਕ ਦੇਹ ਨੂੰ ਇੰਡੀਆ ਭੇਜਣ ਦਾ ਸਾਰਾ ਖਰਚਾ ਭਾਰਤੀ ਹਾਈ ਕਮਿਸ਼ਨ ਆਫ ਇੰਡੀਆ ਵਲੋਂ ਭਰਿਆ ਜਾਏਗਾ।

ADVERTISEMENT
NZ Punjabi News Matrimonials