Friday, 23 February 2024
20 November 2022 New Zealand

ਖਰਾਬ ਮੌਸਮ ਦੀ ਮਾਰ ਹੇਠ ਆਕਲੈਂਡ ਸਮੇਤ ਨਾਰਥ ਆਈਲੈਂਡ ਦੇ ਬਹੁਤੇ ਇਲਾਕੇ

ਖਰਾਬ ਮੌਸਮ ਦੀ ਮਾਰ ਹੇਠ ਆਕਲੈਂਡ ਸਮੇਤ ਨਾਰਥ ਆਈਲੈਂਡ ਦੇ ਬਹੁਤੇ ਇਲਾਕੇ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਸਮੇਤ ਨਾਰਥ ਆਈਲੈਂਡ ਦੇ ਬਹੁਤੇ ਇਲਾਕੇ ਇਸ ਵੇਲੇ ਖਰਾਬ ਮੌਸਮ ਦੀ ਮਾਰ ਹੇਠ ਹਨ। ਅਜੇ ਵੀ ਨਾਰਥ ਆਈਲੈਂਡ ਲਈ ਖਰਾਬ ਮੌਸਮ ਦੀ ਭਵਿੱਖਬਾਣੀ ਅਮਲ ਵਿੱਚ ਹੈ।

ਮੈਟਸਰਵਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਅਸਥਿਰ ਹੁਮਸ ਭਰੇ ਹਾਲਾਤ ਨਾਰਥ ਆਈਲੈਂਡ ਵਿੱਚ ਅਜੇ ਵੀ ਤੂਫਾਨੀ ਮੌਸਮ ਦੇ ਹਾਲਾਤ ਬਣਾ ਸਕਦੇ ਹਨ।
ਬੇ ਆਫ ਪਲੈਂਟੀ, ਰੋਟੋਰੂਆ, ਵਾਇਕਾਟੋ, ਕੋਰਮੰਡਲ ਪੈਨੀਨਸੁਲਾ ਵਿੱਚ ਥੰਡਰਸਟੋਰਮ ਦੀ ਪੂਰੀ ਸੰਭਾਵਨਾ ਹੈ। ਇਸ ਮੌਕੇ 20 ਐਮ ਐਮ ਤੱਕ ਵੱਡੇ ਗੜਿਆਂ ਦਾ ਮੀਂਹ ਵੀ ਅਸਮਾਨੋਂ ਵਰ ਸਕਦਾ ਹੈ। 110 ਕਿਲੋਮੀਟਰ ਦੀ ਰਫਤਾਰ ਨਾਲ ਚੱਲਣ ਵਾਲੀਆਂ ਹਵਾਵਾਂ ਹਾਲਾਤ ਹੋਰ ਵੀ ਮਾੜੇ ਬਣਾ ਸਕਦੀਆਂ ਹਨ।
ਇਸ ਖਰਾਬ ਮੌਸਮ ਦੀ ਸਭ ਤੋਂ ਜਿਆਦਾ ਨੁਕਸਾਨ ਖੇਤੀਬਾੜੀ, ਬਾਗਾਂ ਨੂੰ, ਵਾਈਨਜ਼, ਗਲਾਸਹਾਊਸਜ਼, ਘਰਾਂ ਅਤੇ ਵਾਹਨਾਂ ਨੂੰ ਪੁੱਜ ਸਕਦਾ ਹੈ।

ADVERTISEMENT
NZ Punjabi News Matrimonials