Tuesday, 27 February 2024
21 November 2022 New Zealand

ਬੱਚਿਆਂ ਸਮੇਤ ਨਿਊਜੀਲੈਂਡ ਆ ਰਹੀ ਸੰਦੀਪ ਨੂੰ ਏਅਰ ਨਿਊਜੀਲੈਂਡ ਦੀ ਨਾਲਾਇਕੀ ਕਾਰਨ 30 ਘੰਟੇ ਹੌਂਗਕੌਂਗ ਵਿੱਚ ਹੋਣਾ ਪਿਆ ਪ੍ਰੇਸ਼ਾਨ

ਬੱਚਿਆਂ ਸਮੇਤ ਨਿਊਜੀਲੈਂਡ ਆ ਰਹੀ ਸੰਦੀਪ ਨੂੰ ਏਅਰ ਨਿਊਜੀਲੈਂਡ ਦੀ ਨਾਲਾਇਕੀ ਕਾਰਨ 30 ਘੰਟੇ ਹੌਂਗਕੌਂਗ ਵਿੱਚ ਹੋਣਾ ਪਿਆ ਪ੍ਰੇਸ਼ਾਨ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਇੰਡੀਆ ਤੋਂ ਆਪਣੇ ਬੱਚਿਆਂ ਸਮੇਤ ਨਿਊਜੀਲੈਂਡ ਆ ਰਹੀ ਸੰਦੀਪ ਨਾਗਰਾ ਨੂੰ ਏਅਰ ਨਿਊਜੀਲੈਂਡ ਦੀ ਨਾਲਾਇਕੀ ਕਾਰਨ ਰਸਤੇ ਵਿੱਚ ਹੌਂਗਕੌਂਗ ਏਅਰਪੋਰਟ 'ਤੇ 30 ਤੋਂ ਵਧੇਰੇ ਘੰਟੇ ਖੱਜਲ ਹੋਣਾ ਪਿਆ।
ਸੰਦੀਪ ਨੇ ਦੱਸਿਆ ਕਿ ਇੰਡੀਆ ਤੋਂ ਉਹ ਹੌਂਗਕੌਂਗ ਕੇਥੇ ਪੈਸੇਫਿਕ ਰਾਂਹੀ ਪੁੱਜੀ ਸੀ ਤੇ ਉਸਤੋਂ 8 ਘੰਟੇ ਦੇ ਲੇਅਓਵਰ ਬਾਅਦ ਉਸਦੀ ਏਅਰ ਨਿਊਜੀਲੈਂਡ ਦੀ ਫਲਾਈਟ ਐਨ ਜੈਡ 80 ਸੀ, ਜਿਸਨੇ ਨਿਊਜੀਲੈਂਡ ਆਉਣਾ ਸੀ। 8 ਘੰਟੇ ਦਾ ਸਮਾਂ ਔਖੇ-ਸੌਖੇ ਬਿਤਾਉਣ ਤੋਂ ਬਾਅਦ ਉਸਨੂੰ ਪਤਾ ਲੱਗਾ ਕਿ ਏਅਰ ਨਿਊਜੀਲੈਂਡ ਦੀ ਫਲਾਈਟ ਕਰਮਚਾਰੀਆਂ ਦੀ ਬਿਮਾਰੀ ਕਾਰਨ 30 ਘੰਟੇ ਦੇਰੀ ਨਾਲ ਆਏਗੀ ਤੇ ਸਭ ਤੋਂ ਵੱਡੀ ਅਣਗਹਿਲੀ ਏਅਰ ਨਿਊਜੀਲੈਂਡ ਦੀ ਇਹ ਰਹੀ ਕਿ 30 ਘੰਟੇ ਦਾ ਸਮਾਂ ਏਅਰ ਨਿਊਜੀਲੈਂਡ ਨੇ 230 ਯਾਤਰੀਆਂ ਨੂੰ ਆਪਣੇ-ਆਪ 'ਤੇ ਛੱਡ ਦਿੱਤਾ, ਉਨ੍ਹਾਂ ਲਈ ਕਿਸੇ ਤਰ੍ਹਾਂ ਦਾ ਵੀ ਵਿਸ਼ੇਸ਼ ਇੰਤਜਾਮ ਨਹੀਂ ਕੀਤਾ ਗਿਆ। ਬੱਚਿਆਂ ਸਮੇਤ 30 ਘੰਟੇ ਦਾ ਸਮਾਂ ਸੰਦੀਪ ਲਈ ਬਿਤਾਉਣਾ ਬਹੁਤ ਔਖਾ ਸੀ। ਉਸਨੂੰ ਇਸ ਦੌਰਾਨ ਫਰਸ਼ 'ਤੇ ਸੌਣਾ ਪਿਆ ਤੇ ਰੌਂਦੇ ਹੋਏ ਬੱਚਿਆਂ ਦੀ ਸਾਂਭ ਉਸ ਲਈ ਹੋਰ ਵੀ ਦਿੱਕਤਾਂ ਭਰੀ ਸੀ।
ਸੰਦੀਪ ਸਮੇਤ ਹੋਰ ਯਾਤਰੀ ਵੀ ਇਸ ਘਟਨਾ ਤੋਂ ਬਹੁਤ ਨਾਖੁਸ਼ ਹਨ ਤੇ ਬਹੁਤੇ ਯਾਤਰੀ ਇੰਡੀਆ ਤੋਂ ਹੀ ਨਿਊਜੀਲੈਂਡ ਆ ਰਹੇ ਸਨ। ਦੂਜੇ ਪਾਸੇ ਐਨ ਜੈਡ ਪੰਜਾਬੀ ਨਿਊਜ਼ ਵਲੋਂ ਵੀ ਏਅਰ ਨਿਊਜੀਲ਼ੈਂਡ ਨਾਲ ਇਸ ਬਾਰੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ADVERTISEMENT
NZ Punjabi News Matrimonials