Tuesday, 27 February 2024
21 November 2022 New Zealand

ਗੋਲੀ ਚੱਲਣ ਦੀ ਵਾਪਰੀ ਘਟਨਾ ਕਾਰਨ ਨੋਰਥਸ਼ੋਰ ਦੇ ਕਈ ਸਕੂਲਾਂ ਵਿੱਚ ਲਾਇਆ ਗਿਆ ਲੌਕਡਾਊਨ

ਗੋਲੀ ਚੱਲਣ ਦੀ ਵਾਪਰੀ ਘਟਨਾ ਕਾਰਨ ਨੋਰਥਸ਼ੋਰ ਦੇ ਕਈ ਸਕੂਲਾਂ ਵਿੱਚ ਲਾਇਆ ਗਿਆ ਲੌਕਡਾਊਨ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਨੋਰਥਸ਼ੋਰ ਦੇ ਹੈਵਨ ਬੀਚ ਇਲਾਕੇ ਵਿੱਚ ਵਾਪਰੀ ਫਾਇਰ ਆਰਮ ਇਨਸੀਡੈਂਸ ਦੀ ਘਟਨਾ ਤੋਂ ਬਾਅਦ ਇਲਾਕੇ ਦੇ ਕਈ ਸਕੂਲਾਂ ਵਿੱਚ ਲੌਕਡਾਊਨ ਲਾਏ ਜਾਣ ਦੀ ਖਬਰ ਹੈ।

ਜਾਣਕਾਰੀ ਮੁਤਾਬਕ ਇੱਕ ਰਿਹਾਇਸ਼ੀ ਘਰ ਵਿੱਚ ਗੋਲੀਆਂ ਚੱਲਣ ਤੋਂ ਮੌਕੇ 'ਤੇ ਪੁਲਿਸ ਦੀਆਂ ਕਈ ਗੱਡੀਆਂ ਪੁੱਜੀਆਂ ਤੇ ਇਲਾਕੇ ਵਿੱਚ ਇੱਕ ਈਗਲ ਹੈਲੀਕਾਪਟਰ ਵੀ ਗਸ਼ਤ ਕਰਦਾ ਰਿਹਾ।
ਸੁਰੱਖਿਆ ਕਾਰਨ ਕਰਕੇ ਇਲਾਕੇ ਦੇ ਕਈ ਸਕੂਲਾਂ ਨੂੰ ਲੌਕਡਾਊਨ ਵੀ ਕੀਤਾ ਗਿਆ ਸੀ ਤੇ ਲਗਭਗ ਅੱਧੇ ਤੋਂ ਇੱਕ ਘੰਟੇ ਤੱਕ ਇਸੇ ਸਥਿਤੀ ਵਿੱਚ ਰੱਖਿਆ ਸੀ।
ਪੁੁਲਿਸ ਨੇ ਇਸ ਸਬੰਧ ਵਿੱਚ ਇੱਕ ਵਿਅਕਤੀ ਦੀ ਗ੍ਰਿਫਤਾਰੀ ਦੀ ਗੱਲ ਕਹੀ ਹੈ। ਇਸ ਘਟਨਾ ਵਿੱਚ ਕੋਈ ਜਖਮੀ ਹੋਇਆ ਹੈ ਜਾਂ ਨਹੀਂ, ਇਸ ਬਾਰੇ ਅਜੇ ਕੋਈ ਪੁਸ਼ਟੀ ਨਹੀਂ ਹੋਈ।

ADVERTISEMENT
NZ Punjabi News Matrimonials