Friday, 02 December 2022
21 November 2022 New Zealand

ਨਿਊਜੀਲੈਂਡ ਵਿੱਚ 16 ਸਾਲ ਦੀ ਉਮਰ ਵਾਲਿਆਂ ਨੂੰ ਮਿਲੇਗਾ ਵੋਟ ਪਾਉਣ ਦਾ ਅਧਿਕਾਰ?

ਨਿਊਜੀਲੈਂਡ ਵਿੱਚ 16 ਸਾਲ ਦੀ ਉਮਰ ਵਾਲਿਆਂ ਨੂੰ ਮਿਲੇਗਾ ਵੋਟ ਪਾਉਣ ਦਾ ਅਧਿਕਾਰ? - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਪਾਰਲੀਮੈਂਟ ਵਿੱਚ ਜਲਦ ਹੀ ਇੱਕ ਨਵੇਂ ਕਾਨੂੰਨ ਦਾ ਖਰੜਾ ਤਿਆਰ ਕਰਕੇ ਇਸ ਮੁੱਦੇ 'ਤੇ ਵਿਚਾਰਾਂ ਹੋਣਗੀਆਂ ਕਿ ਨਿਊਜੀਲੈਂਡ ਵਿੱਚ ਵੋਟ ਪਾਉਣ ਦੀ ਉਮਰ 18 ਸਾਲ ਦੀ ਥਾਂ 16 ਸਾਲ ਕਰਨੀ ਚਾਹੀਦੀ ਹੈ ਜਾਂ ਨਹੀਂ।

ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੇ ਅੱਜ ਇਸ ਗੱਲ ਦੀ ਪੁਸ਼ਟੀ ਕੀਤੀ ਹੈ।
ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੇ ਆਪਣੀ ਨਿੱਜੀ ਰਾਏ ਰੱਖਦਿਆਂ ਕਿਹਾ ਹੈ ਕਿ ਉਹ ਖੁਦ ਚਾਹੁੰਦੇ ਹਨ ਕਿ ਨਿਊਜੀਲੈਂਡ ਵਿੱਚ ਵੋਟ ਪਾਉਣ ਦਾ ਅਧਿਕਾਰ 16 ਸਾਲ ਦੀ ਉਮਰ ਵਿੱਚ ਮਿਲਣਾ ਚਾਹੀਦਾ ਹੈ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਵੀ 17 ਸਾਲ ਦੀ ਉਮਰ ਵਿੱਚ ਲੇਬਰ ਪਾਰਟੀ ਜੋਇਨ ਕੀਤੀ ਸੀ ਤੇ ਇਸੇ ਲਈ ਉਨ੍ਹਾਂ ਦਾ ਵਿਚਾਰ ਹੈ ਕਿ 16 ਸਾਲ ਦੀ ਉਮਰ ਵੋਟਿੰਗ ਲਈ ਬਿਲਕੁਲ ਜਾਇਜ ਹੈ।
ਉਨ੍ਹਾਂ ਪਾਰਲੀਮੈਂਟ ਵਿੱਚ ਐਮ ਪੀ'ਜ਼ ਨੂੰ ਇਸ ਮੁੱਦੇ 'ਤੇ ਰਾਜਨੀਤੀ ਨਾ ਕਰਦਿਆਂ, ਇਸ 'ਤੇ ਸਹੀ ਢੰਗ ਨਾਲ ਫੈਸਲਾ ਲੈਣ ਨੂੰ ਕਿਹਾ ਹੈ।

ADVERTISEMENT
NZ Punjabi News Matrimonials