Saturday, 03 December 2022
21 November 2022 New Zealand

ਏਨਾਂ ਕੁਕੀਜ਼ ਵੇਚਣ ਵਾਲਿਆਂ ਦੇ ਵਾਰੇ-ਨਿਆਰੇ, 7 ਹਫਤਿਆਂ ਵਿੱਚ ਕਮਾ ਲੈਂਦੇ $37,000 ਤੱਕ

ਏਨਾਂ ਕੁਕੀਜ਼ ਵੇਚਣ ਵਾਲਿਆਂ ਦੇ ਵਾਰੇ-ਨਿਆਰੇ, 7 ਹਫਤਿਆਂ ਵਿੱਚ ਕਮਾ ਲੈਂਦੇ $37,000 ਤੱਕ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਲੂਸੀ ਸ਼ਾਰਪ ਹਰ ਸਾਲ 'ਕੁਕੀ ਟਾਈਮ' ਕ੍ਰਿਸਮਸ ਕੁਕੀਜ਼ ਵਿਕਰੇਤਾ ਵਜੋਂ ਕੰਮ ਕਰਦੀ ਹੈ ਤੇ 7 ਕੁ ਹਫਤਿਆਂ ਦੇ ਸਮੇਂ ਵਿੱਚ ਖਾਸੀ ਵਧੀਆ ਕਮਾਈ ਕਰ ਲੈਂਦੀ ਹੈ, ਜਿਸ ਨਾਲ ਕਿਸੇ ਦੇ ਵੀ ਸਕੂਲ/ਕਾਲਜ ਦੇ ਖਰਚੇ ਆਦਿ ਬੜੀ ਆਸਾਨੀ ਨਾਲ ਨਿਕਲ ਜਾਣ।

ਜਾਣਕਾਰੀ ਮੁਤਾਬਕ ਇੱਕ ਔਸਤ ਕੁਕੀ ਟਾਈਮ ਕੁਕੀਜ਼ ਵਿਕਰੇਤਾ $12,718 ਤੱਕ ਆਸਾਨੀ ਨਾਲ ਕਮਾ ਲੈਂਦਾ ਹੈ ਤੇ ਬੀਤੇ ਸਾਲ ਤਾਂ ਸਭ ਤੋਂ ਵਧੀਆ ਕੁਕੀਜ਼ ਵਿਕਰੇਤਾ ਨੇ $37,387 ਦੀ ਕਮਾਈ ਇਨ੍ਹਾਂ 7 ਹਫਤਿਆਂ ਵਿੱਚ ਕੀਤੀ ਸੀ।
ਇੱਕ ਕੁਕੀਜ਼ ਵਿਕਰੇਤਾ ਨੂੰ 5000 'ਕੁਕੀ ਟਾਈਮ' ਕ੍ਰਿਸਮਸ ਕੁਕੀਜ਼ ਦੇ ਡੱਬੇ ਵੇਚਣੇ ਹੁੰਦੇ ਹਨ, ਇਸ ਲਈ 12-12 ਘੰਟੇ ਤੱਕ ਕੰਮ ਕਰਨਾ ਪੈਂਦਾ ਹੈ।

ADVERTISEMENT
NZ Punjabi News Matrimonials