ਆਕਲੈਂਡ (ਹਰਪ੍ਰੀਤ ਸਿੰਘ) - ਨਾਰਥ ਆਈਲੈਂਡ ਵਿੱਚ ਬੀਤੇ ਵੀਕੈਂਡ 'ਤੇ ਰਾਤ ਮੌਕੇ ਅਸਮਾਨ ਅਚਾਨਕ ਹੀ ਦੁੱਧ-ਚਿੱਟੀ ਰੋਸ਼ਨੀ ਵਿੱਚ ਰੋਸ਼ਨਾ ਗਿਆ ਤੇ ਇਹ ਕੁਦਰਤੀ ਨਜਾਰਾ ਘੱਟੋ-ਘੱਟ 6 ਸੈਕਿੰਡ ਦਿਖੀਆ।
ਮੈਟੀਰੀਓਰਾਈਟ ਮਾਹਿਰ ਵਿਗਿਆਨੀਆਂ ਦਾ ਗਰੁੱਪ, ਜਿਨ੍ਹਾਂ ਨੂੰ ਪੂਰੀ ਆਸ ਹੈ ਕਿ ਇਹ ਮੈਟੀਰੀਓਰਾਈਟ (ਉਲਕਾ) ਧਰਤੀ 'ਤੇ ਪੁੱਜੀ ਹੋਏਗੀ। ਉਹ ਇਸ ਦੀ ਭਾਲ ਕਰ ਰਹੇ ਹਨ, ਇਹ ਉਲਕਾ ਡਾਰਜਵਿਲੇ ਤੋਂ ਫੈਂਗਰਰਾਏ ਵਿਚਾਲੇ ਕਿਤੇ ਵੀ ਮਿਲ ਸਕਦਾ ਹੈ ਤੇ ਬੀਤੇ 150 ਸਾਲਾਂ ਵਿੱਚ ਮਿਲੀਆਂ ਉਲਕਾਵਾਂ ਵਿੱਚੋਂ ਇਹ 10ਵੀਂ ਹੋ ਸਕਦੀ ਹੈ।