Saturday, 03 December 2022
22 November 2022 New Zealand

ਹੁਣ ਭਾਰਤ ਦਾ ਸਫਰ ਕਰਨ ਵੇਲੇ ‘ਏਅਰ ਸੁਵਿਧਾ’ ਫਾਰਮ ਭਰਨ ਦੀ ਨਹੀਂ ਰਹੀ ਜਰੂਰਤ !

ਹੁਣ ਭਾਰਤ ਦਾ ਸਫਰ ਕਰਨ ਵੇਲੇ ‘ਏਅਰ ਸੁਵਿਧਾ’ ਫਾਰਮ ਭਰਨ ਦੀ ਨਹੀਂ ਰਹੀ ਜਰੂਰਤ ! - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਭਾਰਤ ਸਰਕਾਰ ਨੇ ਵਿਦੇਸ਼ ਤੋਂ ਇੰਡੀਆ ਪੁੱਜਣ ਵਾਲੇ ਯਾਤਰੀਆਂ ਦੀ ਖੱਜਲ-ਖੁਆਰੀ ਘਟਾਉਣ ਦੇ ਮੱਦੇਨਜਰ ਬਹੁਤ ਹੀ ਅਹਿਮ ਫੈਸਲਾ ਲਿਆ ਹੈ ਤੇ ਹੁਣ ਇੰਡੀਆ ਜਾਣ ਵਾਲੇ ਯਾਤਰੀਆਂ ਨੂੰ ਏਅਰਪੋਰਟ 'ਤੇ ਪੁੱਜਣ ਉਪਰੰਤ ਜੋ 'ਏਅਰ ਸੁਵਿਧਾ' ਫਾਰਮ ਭਰਨਾ ਪੈਂਦਾ ਸੀ, ਉਸਦੀ ਜਰੂਰਤ ਨੂੰ ਖਤਮ ਕਰ ਦਿੱਤਾ ਗਿਆ ਹੈ, ਭਾਵ ਯਾਤਰੀਆਂ ਨੂੰ ਹੁਣ ਇਹ ਫਾਰਮ ਭਰਨ ਦੀ ਜਰੂਰਤ ਨਹੀਂ ਹੋਏਗੀ।
ਲੰਬੇ ਸਫਤ ਤੋਂ ਬਾਅਦ ਥਕਾਵਟ ਨਾਲ ਚੂਰ ਹੋਏ ਇੰਡੀਆ ਪੁੱਜੇ ਯਾਤਰੀਆਂ ਲਈ ਵਧੀਆ ਫੈਸਲਾ ਮੰਨਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਮਾਸਕ ਪਾਉਣ ਦਾ ਲਾਜਮੀ ਨਿਯਮ ਵੀ ਖਤਮ ਕਰ ਦਿੱਤਾ ਗਿਆ ਹੈ।

ADVERTISEMENT
NZ Punjabi News Matrimonials