Friday, 02 December 2022
22 November 2022 New Zealand

ਆਕਲੈਂਡ ਵਾਸੀ ਹੋ ਜਾਣ ਖਬਰਦਾਰ, ਅੱਤ ਦਰਜੇ ਦੇ ਖਰਾਬ ਮੌਸਮ ਦੀ ਭਵਿੱਖਬਾਣੀ ਹੋਈ ਜਾਰੀ

ਆਕਲੈਂਡ ਵਾਸੀ ਹੋ ਜਾਣ ਖਬਰਦਾਰ, ਅੱਤ ਦਰਜੇ ਦੇ ਖਰਾਬ ਮੌਸਮ ਦੀ ਭਵਿੱਖਬਾਣੀ ਹੋਈ ਜਾਰੀ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਨਾਰਥਆਈਲੈਂਡ ਵੱਲ ਤੇਜੀ ਨਾਲ ਵੱਧ ਰਹੇ ਥੰਡਰਸਟੋਰਮ ਦੇ ਚਲਦਿਆਂ ਆਕਲੈਂਡ ਵਾਸੀਆਂ ਲਈ ਮੌਸਮ ਵਿਭਾਗ ਵਲੋਂ ਖਾਸ ਚੇਤਾਵਨੀ ਜਾਰੀ ਕੀਤੀ ਗਈ ਹੈ। ਇਸ ਚੇਤਾਵਨੀ ਅਧੀਨ ਆਕਲੈਂਡ, ਗਰੇਟ ਬੇਰੀਅਰ ਆਈਲੈਂਡ, ਕੋਰਮੰਡਲ ਪੈਨੀਸੁਲਾ, ਵਾਇਕਾਟੋ ਤੇ ਬੇਅ ਆਫ ਪਲੈਂਟੀ ਦੇ ਇਲਾਕੇ ਸ਼ਾਮਿਲ ਹਨ। ਇਸ ਖਰਾਬ ਮੌਸਮ ਦੌਰਾਨ ਜਿੱਥੇ 110 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਤੂਫਾਨੀ ਹਵਾਵਾਂ ਚੱਲਣਗੀਆਂ, ਉੱਥੇ ਹੀ ਤੇਜ ਬਾਰਿਸ਼ ਇਸ ਮੌਸਮ ਨੂੰ ਹੋਰ ਵੀ ਖਤਰਨਾਕ ਬਣਾ ਦੇਣਗੀਆਂ।
ਇਸ ਖਰਾਬ ਮੌਸਮ ਦੌਰਾਨ ਘਰਾਂ ਦੀਆਂ ਛੱਤਾਂ ਉੱਡਣ ਤੇ ਦਰੱਖਤਾਂ ਦੇ ਜੜੋਂ ਪੁੱਟੇ ਜਾਣ ਦਾ ਖਤਰਾ ਵੀ ਹੈ।

ADVERTISEMENT
NZ Punjabi News Matrimonials