Friday, 02 December 2022
22 November 2022 New Zealand

ਟੀ20 ਸੀਰੀਜ਼ ‘ਤੇ ਇੰਡੀਆ ਹੋਈ ਕਾਬਜ, ਅੱਜ ਦਾ ਮੈਚ ਵੀ ਹੋਇਆ ਰੱਦ

ਟੀ20 ਸੀਰੀਜ਼ ‘ਤੇ ਇੰਡੀਆ ਹੋਈ ਕਾਬਜ, ਅੱਜ ਦਾ ਮੈਚ ਵੀ ਹੋਇਆ ਰੱਦ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਦੌਰੇ 'ਤੇ ਆਈ ਭਾਰਤੀ ਕ੍ਰਿਕੇਟ ਟੀਮ ਅਤੇ ਨਿਊਜੀਲੈਂਡ ਵਿਚਾਲੇ ਅੱਜ ਟੀ-20 ਸੀਰੀਜ਼ ਦੇ 3 ਮੈਚਾਂ ਦੀ ਲੜੀ ਦਾ ਤੀਜਾ ਮੈਚ ਨੈਪੀਅਰ ਦੀ ਮੈਕਲੀਨ ਪਾਰਕ ਵਿੱਚ ਚੱਲ ਰਿਹਾ ਸੀ, ਪਰ ਬਾਰਿਸ਼ ਅਤੇ ਖਰਾਬ ਮੌਸਮ ਕਾਰਨ ਇਹ ਮੈਚ ਪੂਰਾ ਨਾ ਹੋ ਸਕਿਆ।

ਨਿਊਜੀਲੈਂਡ ਦੀ ਟੀਮ ਨੇ ਪਹਿਲਾਂ ਖੇਡਦਿਆਂ 160 ਸਕੋਰ ਬਣਾਏ ਸਨ, ਤੇ ਇੰਡੀਆ ਦੀ ਟੀਮ ਨੇ 9 ਓਵਰਾਂ ਵਿੱਚ 4 ਵਿਕਟਾਂ ਗੁਆਕੇ 75 ਸਕੋਰ ਬਣਾਏ ਸਨ। ਪਰ ਉਸ ਤੋਂ ਬਾਅਦ ਲਗਾਤਾਰ ਹੁੰਦੀ ਬਾਰਿਸ਼ ਕਾਰਨ ਮੈਚ ਨੂੰ ਬਿਨ੍ਹਾਂ ਕਿਸੇ ਨਤੀਜੇ ਖਤਮ ਕਰ ਦਿੱਤਾ ਗਿਆ, ਕਿਉਂਕਿ ਦੂਜੇ ਮੈਚ ਵਿੱਚ ਇੰਡੀਆ ਦੀ ਟੀਮ ਜੈਤੂ ਰਹੀ ਸੀ ਅਤੇ ਸੀਰੀਜ਼ ਦੇ ਬਾਕੀ ਦੇ ਦੋ ਮੈਚ ਰੱਦ ਰਹੇ, ਇਸੇ ਲਈ ਇੰਡੀਆ ਦੀ ਟੀਮ ਇਸ ਸੀਰੀਜ਼ ਵਿੱਚ 1-0 ਨਾਲ ਜੈਤੂ ਰਹੀ ਹੈ।

ADVERTISEMENT
NZ Punjabi News Matrimonials