Friday, 02 December 2022
22 November 2022 New Zealand

ਨਿਊਜ਼ੀਲੈਂਡ 'ਚ ਰਜਿਸਟਰੇਸ਼ਨ ਦੇ ਲੰਬੇ ਝੰਜਟ ਤੋਂ ਅੱਕੀਆਂ ਵਿਦੇਸ਼ੀ ਨਰਸਾਂ

ਨਿਊਜ਼ੀਲੈਂਡ 'ਚ ਰਜਿਸਟਰੇਸ਼ਨ ਦੇ ਲੰਬੇ ਝੰਜਟ ਤੋਂ ਅੱਕੀਆਂ ਵਿਦੇਸ਼ੀ ਨਰਸਾਂ - NZ Punjabi News

ਆਕਲੈਂਡ ( ਐੱਨਜੈੱਡ ਪੰਜਾਬੀ ਨਿਊਜ ਬਿਊਰੋ)

ਨਿਊਜ਼ੀਲੈਂਡ 'ਚ ਬਤੌਰ ਨਰਸ ਵਜੋਂ ਕੰਮ ਕਰਨ ਦੀ ਚਾਹਤ ਲੈ ਕੇ ਆਈਆਂ ਦੋ ਨਰਸਾਂ ਦਾ ਮਨ ਖੱਟਾ ਹੋ ਗਿਆ ਹੈ। ਜਿਸ ਕਰਕੇ ਉਹ ਰਜਿਸਟਰੇਸ਼ਨ ਵਾਲੇ ਲੰਬੇ ਤੇ ਅਕਾਊ ਸਿਸਟਮ ਨਿਰਾਸ਼ ਹੋ ਗਈਆਂ ਹਨ।
ਉਹ ਇਸ ਕਰਕੇ ਇੱਥੇ ਆਈਆਂ ਸਨ ਤਾਂ ਜੋ ਆਪਣੇ ਦੇਸ਼ ਬਾਹਰ ਦੇ ਨਰਸਿੰਗ ਸਿਸਟਮ ਬਾਰੇ ਜਾਣ ਸਕਣ। ਪਰ ਉਨ੍ਹਾਂ ਨੂੰ ਕੀ ਪਤਾ ਸੀ ਕਿ ਰਜਿਸਟਰੇਸ਼ਨ ਦਾ ਝੰਜਟ ਇਸ ਹੱਦ ਤੱਕ ਲਮਕ ਜਾਵੇਗਾ ਕਿ ਉਡੀਕ ਦੌਰਾਨ ਉਹ ਪੂਰਾ ਦੇਸ਼ ਘੁੰਮ ਫਿਰ ਕੇ ਵੇਖਣ ਦੇ ਬਾਵਜੂਦ ਅੱਠ ਮਹੀਨਿਆਂ ਬਾਅਦ ਵੀ ਬਿਨਾਂ ਕੰਮ ਤੋਂ ਹੱਥ 'ਤੇ ਹੱਥ ਰੱਖ ਕੇ ਬੈਠਣ ਲਈ ਮਜਬੂਰ ਹੋ ਜਾਣਗੀਆਂ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਕਹਾਣੀ ਹੈ ਯੂਕੇ ਦੀਆਂ ਦੋ 24 ਸਾਲਾ ਨਰਸਾਂ, ਰੋਯਾ ਅਤੇ ਜੋਨਸ ਨੇ ਦੀ। ਜਿਨ੍ਹਾਂ ਨੇ ਨਿਊਜ਼ੀਲੈਂਡ ਦੇ ਨਰਸਿੰਗ ਸੈਕਟਰ 'ਚ ਕੰਮ ਸ਼ੁਰੂ ਕਰਨ ਦੇ ਪਹਿਲੇ ਪੜਾਅ ਵਜੋਂ ਰਜਿਸਟਰੇਸ਼ਨ ਪ੍ਰਾਪਤ ਕਰਨ ਕਈ ਮਾਰਚ ਮਹੀਨੇ ਪ੍ਰਾਸੈੱਸ ਸ਼ੁਰੂ ਕੀਤਾ ਸੀ। ਉਨ੍ਹਾਂ ਦਾ ਸੁਪਨਾ ਆਕਲੈਂਡ ਦੇ ਹਸਪਤਾਲ ਵਿੱਚ ਕੰਮ ਕਰਨ ਦਾ ਸੀ। ਹਾਲਾਂਕਿ ਉਹ ਦੋਵੇਂ ਯੂਕੇ ਵਿੱਚ ਐਮਰਜੈਂਸੀ ਡਿਪਾਰਟਮੈਂਟ 'ਚ ਕੰਮ ਕਰ ਚੁੱਕੀਆਂ ਸਨ। ਇਸੇ ਉਨ੍ਹਾਂ ਵਿਦੇਸ਼ੀ ਹਸਪਤਾਲਾਂ 'ਚ ਕੰਮ ਕਰਨ ਦਾ ਇਰਾਦਾ ਸੀ, ਕਿਉਂਕਿ ਨਰਸਾਂ ਵੇਖਣਾ ਚਾਹੁੰਦੀਆਂ ਸਨ ਕਿ ਵਿਦੇਸ਼ਾਂ 'ਚ ਨਰਸਿੰਗ ਦਾ ਕੰਮ ਕਿਵੇਂ ਹੁੰਦਾ ਹੈ।

ਜਿਸ ਕਰਕੇ ਮਾਰਚ ਵਿੱਚ ਅਪਲਾਈ ਕਰਨ ਤੋਂ ਬਾਅਦ ਸਤੰਬਰ ਮਹੀਨੇ ਨਿਊਜ਼ੀਲੈਂਡ ਆ ਗਈਆਂ ਸਨ ਪਰ ਇੱਕ ਨਰਸ ਰਜਿਸਟਰੇਸ਼ਨ ਦਾ ਪ੍ਰਾਸੈੱਸ ਅਜੇ ਵੀ ਮੁਕੰਮਲ ਨਹੀਂ ਹੋਇਆ। ਜਿਸ ਕਰਕੇ ਉਹ ਨਿਯਮਾਂ ਮੁਤਾਬਕ ਅਜੇ ਵੀ ਕੰਮ ਕਰਨ ਦੇ ਯੋਗ ਨਹੀਂ। ਉਨ੍ਹਾਂ ਨੂੰ ਵੀ ਪਤਾ ਨਹੀਂ ਲੱਗ ਕਿ ਉਨ੍ਹਾਂ ਦੀ ਐਪਲੀਕੇਸ਼ਨ ਦਾ ਸਟੇਟਸ ਕੀ ਹੈ। ਜਿਸ ਕਰਕੇ ਦੋਵੇਂ ਨਿਰਾਸ਼ ਹਨ।

ਦੂਜੇ ਪਾਸੇ, ਨਰਸਿੰਗ ਕੌਂਸਲ ਦੀ ਚੀਫ ਐਗਜੈਕਟਿਵ ਕੈਥਰੀਨ ਬਾਇਰਨ ਦਾ ਕਹਿਣਾ ਹੈ ਕਿ ਜਨਵਰੀ ਮਹੀਨੇ ਤੋਂ ਇੰਟਰਨੈਸ਼ਨਲ ਨਰਸਾਂ ਦੀਆਂ ਵੱਡੀਆਂ ਗਿਣਤੀ 'ਚ ਐਪਲੀਕੇਸ਼ਨਜ ਆਈਆਂ ਸਨ ਅਤੇ ਹੁਣ ਤੱਕ ਤਿੰਨ ਹਜਾਰ ਨਰਸਾਂ ਅੱਜ ਦੀ ਤਾਰੀਕ ਰਜਿਸਟਰਡ ਹੋ ਚੁੱਕੀਆਂ ਹਨ, ਜੋ ਆਪਣੇ ਆਪ 'ਚ ਇੱਕ ਰਿਕਾਰਡ ਹੈ। ਹਾਲਾਂਕਿ ਉਨ੍ਹਾਂ ਮੰਨਿਆ ਉਹ ਇਸ ਗੱਲ ਤੋਂ ਜਾਣੂ ਹਨ ਵੈਰੀਫਿਕੇਸ਼ਨ ਰਿਪੋਰਟ ਵਾਸਤੇ ਲੱਗਣ ਸਮਾਂ ਕਈ ਵੱਧ ਤੇ ਕਈ ਵਾਰੀ ਘੱਟ ਲੱਗਦਾ ਹੈ।

ADVERTISEMENT
NZ Punjabi News Matrimonials