Friday, 02 December 2022
23 November 2022 New Zealand

ਉੱਘੀ ਪੰਜਾਬੀ ਗਾਇਕਾ ਨਸੀਬੋ ਲਾਲ ਆਕਲੈਂਡੀਆਂ ਨੂੰ 2 ਦਸੰਬਰ ਨੂੰ ਕਰੇਗੀ ਸੰਗੀਤਿਕ ਤੌਰ ਤੇ ਨਿਹਾਲ |

ਉੱਘੀ ਪੰਜਾਬੀ ਗਾਇਕਾ ਨਸੀਬੋ ਲਾਲ ਆਕਲੈਂਡੀਆਂ ਨੂੰ 2 ਦਸੰਬਰ ਨੂੰ ਕਰੇਗੀ ਸੰਗੀਤਿਕ ਤੌਰ ਤੇ ਨਿਹਾਲ | - NZ Punjabi News

ਆਕਲੈਂਡ (ਐਨ ਜ਼ੈੱਡ ਪੰਜਾਬੀ ਨਿਊਜ਼ ਸਰਵਿਸ ) ਦੁਨੀਆਂ ਦੇ ਇੱਕ ਗਲੋਬਲ ਪਿੰਡ ਬਣਨ ਤੇ ਹਿੰਦੋਸਤਾਨ ਅਤੇ ਪਾਕਿਸਤਾਨ ਵਿਚ ਖਿੱਚੀਆਂ ਲਕੀਰਾਂ ਵੀ ਧੁੰਦਲੀਆਂ ਹੋਈਆਂ ਹਨ | ਸੰਸਾਰ ਭਰ ਦੇ ਪੰਜਾਬੀ ਆਪਣੇ ਦੋਵੇਂ ਪਾਸੇ ਦੇ ਫਨਕਾਰਾਂ ਨੂੰ ਅਦਬ ਮਾਣ ਦੇ ਰਹੇ ਹਨ | ਇਸੇ ਸਿਲਸਿਲੇ ਤਹਿਤ ਲਹਿੰਦੇ ਪੰਜਾਬ ਦੀ ਕੋਇਲ ਨਸੀਬੋ ਲਾਲ ਪਹਿਲੀ ਬਾਰ ਨਿਊਜ਼ੀਲੈਂਡ ਆ ਰਹੀ ਹੈ |
ਇਸ ਸ਼ੋ ਨੂੰ ਕਰਵਾਉਣ ਦਾ ਮਾਣ ਨਿਊਜ਼ੀਲੈਂਡ ਵਿਚ ਪੰਜਾਬੀ ਮਾਂ ਬੋਲੀ ਦੇ ਲਾਡਲੇ ਰੇਡੀਓ ਸਟੇਸ਼ਨ ਸਾਡੇ ਆਲਾ ਨੂੰ ਹਾਸਿਲ ਹੋਇਆ ਹੈ | ਨਸੀਬੋ ਲਾਲ ਦਾ ਸ਼ੋ ਰੇਡੀਓ ਸਾਡੇ ਆਲਾ ਵਲੋਂ 2 ਦਸੰਬਰ ਨੂੰ ਵੋਡਾਫੋਨ ਇਵੈਂਟ ਸੈਂਟਰ ਵਿਚ ਆਯੋਜਿਤ ਕਰਵਾਇਆ ਜਾ ਰਿਹਾ ਹੈ | ਜੇਕਰ ਤੁਸੀਂ ਵੀ ਪਰਿਵਾਰ ਸਮੇਤ ਇਸ ਮਾਣਮੱਤੇ ਸ਼ੋ ਦਾ ਹਿੱਸਾ ਬਣਨਾ ਚਾਹੁੰਦੇ ਹੋ ਤਾਂ ਨਾਸਿਰ ਖਾਨ 021542648 ਤੇ ਜਾਂ ਫਿਰ ਗੁਰਪ੍ਰੀਤ ਸਿੰਘ ਨਾਲ 021865117 ਤੇ ਰਾਬਤਾ ਕਰ ਸਕਦੇ ਹੋ | ਇਸਤੋਂ ਇਲਾਵਾ ਤੁਸੀਂ eventfinda ਤੇ ਜਾਕੇ ਆਨਲਾਈਨ ਟਿਕਟਾਂ ਵੀ ਬੁੱਕ ਕਰ ਸਕਦੇ ਹੋ |

ADVERTISEMENT
NZ Punjabi News Matrimonials