Friday, 02 December 2022
23 November 2022 New Zealand

ਨਿਊਜੀਲੈਂਡ ਵਿੱਚ ਸਿਹਤ ਕਰਮਚਾਰੀਆਂ ਦੀ ਘਾਟ ਕਾਰਨ ਕ੍ਰਾਈਸਚਰਚ ਹਸਪਤਾਲ ਵੀ ਹੋਇਆ ਪ੍ਰਭਾਵਿਤ

ਮਰੀਜਾਂ ਨੂੰ ਇਲਾਜ ਲਈ 17 ਘੰਟੇ ਤੱਕ ਕਰਨੀ ਪੈ ਰਹੀ ਉਡੀਕ
ਨਿਊਜੀਲੈਂਡ ਵਿੱਚ ਸਿਹਤ ਕਰਮਚਾਰੀਆਂ ਦੀ ਘਾਟ ਕਾਰਨ ਕ੍ਰਾਈਸਚਰਚ ਹਸਪਤਾਲ ਵੀ ਹੋਇਆ ਪ੍ਰਭਾਵਿਤ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਹੈਲਥ ਮਨਿਸਟਰ ਐਂਡਰਿਊ ਲਿਟਲ ਨੇ ਪਾਰਲੀਮੈਂਟ ਵਿੱਚ ਖੁਦ ਕਬੂਲਦਿਆਂ ਦੱਸਿਆ ਹੈ ਕਿ ਕ੍ਰਾਈਸਚਰਚ ਹਸਪਤਾਲ ਵਿੱਚ ਐਮਰਜੈਂਸੀ ਲਈ ਇਲਾਜ ਦੀ ਉਡੀਕ ਕਰ ਰਹੇ ਮਰੀਜਾਂ ਨੂੰ 4 ਘੰਟੇ ਤੋਂ ਲੈਕੇ 17.5 ਘੰਟੇ ਤੱਕ ਉਡੀਕ ਕਰਨੀ ਪਈ ਹੈ, ਉਨ੍ਹਾਂ ਦੱਸਿਆ ਕਿ ਇਸ ਸਭ ਦਾ ਕਾਰਨ ਸਿਹਤ ਕਰਮਚਾਰੀਆਂ ਦਾ ਛੁੱਟੀ 'ਤੇ ਹੋਣਾ ਤੇ ਸਿਹਤ ਕਰਮਚਾਰੀਆਂ ਦੀ ਘਾਟ ਦਾ ਹੋਣਾ ਹੈ।
ਦਰਅਸਲ ਹੈਲਥ ਮਨਿਸਟਰ ਵਲੋਂ ਇਹ ਸਫਾਈ ਇਸ ਲਈ ਦਿੱਤੀ ਗਈ ਹੈ, ਕਿਉਂਕਿ ਨੈਸ਼ਨਲ ਦੀ ਹੈਲਥ ਸਪੋਕਸਪਰਸਨ ਸ਼ੇਨ ਰੇਤੀ ਨੇ ਸ਼ੁੱਕਰਵਾਰ, ਸ਼ਨੀਵਾਰ ਤੇ ਐਤਵਾਰ ਦੇ ਕ੍ਰਾਈਸਚਰਚ ਹਸਪਤਾਲ ਦੇ ਆਂਕੜੇ ਦਿਖਾਉਂਦਿਆਂ ਦੱਸਿਆ ਸੀ ਕਿ ਮਰੀਜਾਂ ਨੂੰ ਐਮਰਜੈਂਸੀ ਵਿੱਚ ਇਲਾਜ ਦੇ ਲਈ ਕਿੰਨੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਇਸ ਲਈ ਉਨ੍ਹਾਂ ਸਰਕਾਰ ਦੀ ਅਲੋਚਨਾ ਵੀ ਕੀਤੀ।
ਹੈਲਥ ਮਨਿਸਟਰ ਵਲੋਂ ਭਾਂਵੇ ਇਸ 'ਤੇ ਸਪਸ਼ਟੀਕਰਨ ਦਿੱਤਾ ਗਿਆ ਹੈ, ਪਰ ਇਸ ਇਨ੍ਹਾਂ ਮਰੀਜਾਂ ਦੀਆਂ ਦਿੱਕਤਾਂ ਦਾ ਤੱਦ ਤੱਕ ਕੋਈ ਹੱਲ ਹੁੰਦਾ ਨਹੀਂ ਦਿਖਦਾ, ਜਦੋਂ ਤੱਕ ਨਿਊਜੀਲੈਂਡ ਸਰਕਾਰ ਦੀ ਇਮੀਗ੍ਰੇਸ਼ਨ ਨੀਤੀ ਵਿੱਚ ਕੋਈ ਸੁਧਾਰ ਨਹੀਂ ਹੁੰਦਾ, ਇੱਕ ਪਾਸੇ ਤਾਂ ਸਰਕਾਰ ਨਿਊਜੀਲੈਂਡ ਵਿੱਚ ਸਿਹਤ ਕਰਮਚਾਰੀਆਂ ਦੀ ਭਾਰੀ ਘਾਟ ਦੱਸ ਰਹੀ ਹੈ ਤੇ ਦੂਜੇ ਪਾਸੇ ਵਿਦੇਸ਼ਾਂ ਤੋਂ ਆਉਣ ਵਾਲੇ ਸਿਹਤ ਕਰਮਚਾਰੀਆਂ ਲਈ ਕੋਈ ਖਾਸ ਹੀਲਾ ਵੀ ਨਹੀਂ ਕਰ ਰਹੀ ਤਾਂ ਜੋ ਉਨ੍ਹਾਂ ਨੂੰ ਨਿਊਜੀਲੈਂਡ ਆਉਣ ਮੌਕੇ ਆ ਰਹੀਆਂ ਦਿੱਕਤਾਂ ਖਤਮ ਕੀਤੀਆਂ ਜਾਣ।

ADVERTISEMENT
NZ Punjabi News Matrimonials