Friday, 02 December 2022
23 November 2022 New Zealand

ਜਨਵਰੀ ਤੋਂ ਆਕਲੈਂਡ ਦੇ 6 ਰੇਲਵੇ ਸਟੇਸ਼ਨ ਹੋਣ ਜਾ ਰਹੇ ਬੰਦ

ਜਨਵਰੀ ਤੋਂ ਆਕਲੈਂਡ ਦੇ 6 ਰੇਲਵੇ ਸਟੇਸ਼ਨ ਹੋਣ ਜਾ ਰਹੇ ਬੰਦ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਟ੍ਰਾਂਸਪੋਰਟ ਨੇ ਅਹਿਮ ਜਾਣਕਾਰੀ ਜਾਰੀ ਕਰਦਿਆਂ ਦੱਸਿਆ ਹੈ ਕਿ ਆਉਂਦੇ ਮਹੀਨੇ ਆਕਲੈਂਡ ਦੇ 6 ਰੇਲਵੇ ਸਟੇਸ਼ਨਾਂ ਨੂੰ ਬੰਦ ਕੀਤਾ ਜਾ ਰਿਹਾ ਹੈ। ਇਹ ਸਟੇਸ਼ਨ ਆਰਜੀ ਤੌਰ 'ਤੇ ਬੰਦ ਹੋਣਗੇ, ਅਜਿਹਾ ਇਸ ਲਈ ਕਿਉਂਕਿ ਆਕਲੈਂਡ ਵਿੱਚ $330 ਮਿਲੀਅਨ ਦੀ ਆਕਲੈਂਡ ਰੇਲ ਨੈਟਵਰਕ ਨੂੰ ਅਪਗਰੇਡ ਕਰਨ ਦੀ ਯੋਜਨਾ ਦੀ ਪਹਿਲੀ ਸਟੇਜ ਸ਼ੁਰੂ ਹੋਣ ਜਾ ਰਹੀ ਹੈ।

ਸਟੇਜ ਇੱਕ ਨੂੰ 2 ਮਹੀਨਿਆਂ ਲਈ ਸ਼ੁਰੂ ਕੀਤਾ ਜਾ ਰਿਹਾ ਹੈ, ਜੋ ਕਿ ਜਨਵਰੀ 16 ਤੋਂ ਮਾਰਚ 19 ਤੱਕ ਚੱਲੇਗੀ। ਜਿਨ੍ਹਾਂ ਸਟੇਸ਼ਨਾਂ ਨੂੰ ਬੰਦ ਕੀਤਾ ਜਾ ਰਿਹਾ ਹੈ: ਰੇਮੁਏਰਾ, ਗਰੀਨਲੇਨ, ਐਲਰਸਲੀ, ਪੈਨਰੋਸ, ਟੀ ਪਾਪਾਪਾ ਤੇ ਓਨੀਹੰਗਾ।

ADVERTISEMENT
NZ Punjabi News Matrimonials