Friday, 02 December 2022
23 November 2022 New Zealand

ਦਸਮੇਸ਼ ਸਪੋਰਟਸ ਐਂਡ ਕਲਚਰਲ ਕਲੱਬ ਟੀ-ਪੁੱਕੀ ਵੱਲੋਂ 27 ਨਵੰਬਰ ਐਤਵਾਰ ਨੂੰ ਹੋਵੇਗਾ ਸ਼ਾਨਦਾਰ ਕਬੱਡੀ ਕੱਪ |

ਦਸਮੇਸ਼ ਸਪੋਰਟਸ ਐਂਡ ਕਲਚਰਲ ਕਲੱਬ ਟੀ-ਪੁੱਕੀ ਵੱਲੋਂ 27 ਨਵੰਬਰ ਐਤਵਾਰ ਨੂੰ ਹੋਵੇਗਾ ਸ਼ਾਨਦਾਰ ਕਬੱਡੀ ਕੱਪ | - NZ Punjabi News

ਆਕਲੈਂਡ (ਐਨ ਜ਼ੈੱਡ ਪੰਜਾਬੀ ਨਿਊਜ਼ ਸਰਵਿਸ ) ਨਿਊਜ਼ੀਲੈਂਡ ਵਿਚ ਮਾਂ ਖੇਡ ਕਬੱਡੀ ਨੂੰ ਪਿਛਲੇ ਕਈ ਦਹਾਕਿਆਂ ਤੋਂ ਪ੍ਰਮੋਟ ਕਰ ਰਹੇ ਖੇਡ ਕਲੱਬ ਦਸਮੇਸ਼ ਸਪੋਰਟਸ ਐਂਡ ਕਲਚਰਲ ਕਲੱਬ ਟੀ-ਪੁੱਕੀ ਵੱਲੋਂ ਜਦੋਂ ਵੀ ਕੋਈ ਖੇਡ ਮੇਲਾ ਕਰਵਾਇਆ ਜਾਂਦਾ ਹੈ ਤਾਂ ਉਸਦਾ ਰੰਗ ਬਾਕੀ ਨਿਊਜ਼ੀਲੈਂਡ ਦੇ ਖੇਡ ਮੇਲਿਆਂ ਤੇ ਖੇਡ ਮੇਲੀਆਂ ਤੋਂ ਵੱਖਰਾ ਹੁੰਦਾ ਹੈ | ਸ਼ਾਇਦ ਇਸਦਾ ਕਾਰਨ ਹੈ ਕਿ ਟੀ-ਪੁੱਕੀ ਦੇ ਪੂਰੇ ਨਿਊਜ਼ੀਲੈਂਡ ਵਿਚ ਪੰਜਾਬੀਆਂ ਦੇ ਪਹਿਲੇ ਪਿੰਡ ਹੋਣ ਦਾ ਮਾਣ ਵੀ ਇੱਕ ਕਾਰਨ ਹੈ |
2022 ਦੇ ਵਰੇਂ ਦਸ਼ਮੇਸ਼ ਕਲੱਬ ਦਾ ਮੇਲਾ ਕਬੱਡੀ ਫੈਡਰੇਸ਼ਨ ਆਫ ਨਿਊਜ਼ੀਲੈਂਡ ਦੀ ਅਗਵਾਹੀ ਵਿਚ ਅਤੇ ਟੀ-ਪੁੱਕੀ ਸਿੱਖ ਸੁਸਾਇਟੀ ,ਖਾਸ਼ ਤੌਰ ਤੇ ਲਹਿੰਬਰ ਸਿੰਘ ਸਰਾਏ ,ਮਨੋਹਰ ਸਿੰਘ ਢੇਸੀ ਅਤੇ ਬਲਜੀਤ ਸਿੰਘ ਬਾਧ ਦੇ ਭਰਵੇਂ ਸਹਿਯੋਗ ਨਾਲ 27 ਨਵੰਬਰ ਨੂੰ ਟੀ-ਪੁੱਕੀ ਗੁਰੂ ਘਰ ਦੇ ਸਾਹਮਣੇ ਬਣੀਆਂ ਖੇਡ ਗਰਾਊਂਡਾਂ ਵਿਚ ਹੋ ਰਿਹਾ ਹੈ |
ਜਿਥੇ ਭਾਰਤ ਤੋਂ ਆਏ ਸਟਾਰ ਕਬੱਡੀ ਖਿਡਾਰੀਆਂ ਦੇ ਨਾਲ ਨਾਲ ਲੋਕਲ ਕਬੱਡੀ ਖਿਡਾਰੀਆਂ ਦੇ ਕਲੱਬ ਆਪਿਸ ਵਿਚ ਭਿੜਨਗੇ | ਓਥੇ ਹੀ ਬਾਸਕਟਬਾਲ ,ਵਾਲੀਬਾਲ ਦੇ ਦਿਲ ਖਿੱਚਵੇਂ ਮੁਕਾਬਲੇ ,ਫਨ ਗੇਮਜ਼ ,ਬੀਬੀਆਂ ਲਈ ਮਿਊਜੀਕਲ ਚੇਅਰ ਆਦਿ ਮੁਕਾਬਲੇ ਵੀ ਹੋਣਗੇ |
ਇਸ ਮੌਕੇ ਹਰ ਸਾਲ ਦੀ ਤਰਾਂ ਗੁਰੂ ਕੇ ਲੰਗਰ ਦੇ ਨਾਲ ਨਾਲ ਵੱਖ ਵੱਖ ਕਿਸਮ ਦੀਆਂ ਸਟਾਲਾਂ ਵੀ ਦਰਸ਼ਕਾਂ ਨੂੰ ਇੱਕ ਮੇਲੇ ਦਾ ਭੁਲੇਖਾ ਪਾਉਣਗੀਆਂ |
ਦਸਮੇਸ਼ ਸਪੋਰਟਸ ਐਂਡ ਕਲਚਰਲ ਕਲੱਬ ਟੀ-ਪੁੱਕੀ ਦੀ ਸਮੁੱਚੀ ਟੀਮ ਪ੍ਰਧਾਨ -ਤਜਿੰਦਰ ਸਿੰਘ ਕੱਕੀ ,ਸੈਕਟਰੀ ਦਰਸ਼ਨ ਸਿੰਘ ਨਿੱਜਰ ,ਕਾਂਤਾ ਧਾਲੀਵਾਲ ,ਗੋਲਡੀ ਸਹੋਤਾ ,ਗੋਪਾ ਬੈਂਸ ,ਟਿਮਾ ਬਾਸੀ , ,ਬਿੰਦੂ ਠਾਕੁਰ ,ਸੀਰਾ ਢੀਂਡਸਾ ,ਬਹਾਦਰ ਸਿੰਘ ਮਾਨ , ਸੰਧੂ ਪਾਪਾਮੋਆ ,ਦੀਪਾ ਖੱਖ ,ਸਿੰਦਰੀ ਕੂਨਰ ,ਪਰਮਵੀਰ ਬੈਂਸ ,ਚੰਨਾ ਪਾਪਾਮੋਆ ,ਨਰਿੰਦਰ ਕੰਗ ,ਨਿਹਾਲ ਸਿੰਘ ,ਹੈਪੀ ਕੰਗ ,ਪੰਮਾ ਕੰਗ ,ਤਾਰਾ ਸਿੰਘ ਸਰਾਏ ,ਮਾਨਾ ਅਟਵਾਲ ,ਮਾਨਾ ਆਕਲੈਂਡ ਅਤੇ ਗੋਪੀ ਹਕੀਮਪੁਰ ਵੱਲੋਂ ਦਰਸ਼ਕਾਂ ਨੂੰ ਖੇਡ ਮੇਲੇ ਦੀ ਰੌਣਕ ਵਧਾਉਣ ਲਈ ਜਿਥੇ ਸੱਦਾ ਦਿੱਤਾ ਹੈ | ਓਥੇ ਹੀ ਆਪਣੇ ਟੀ-ਪੁੱਕੀ ਦੇ ਫਸਵੇਂ ,ਦਿਲ ਖਿੱਚਵੇਂ ਖੇਡ ਮੁਕਾਬਲਿਆਂ ਦੀ ਇਤਿਹਾਸ ਨੂੰ ਦੁਰਹਾਉਂਣ ਦੀ ਵਚਨਬੱਧਤਾ ਵੀ ਪ੍ਰਗਟਾਈ ਹੈ |

ADVERTISEMENT
NZ Punjabi News Matrimonials