ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਦੇ ਟਾਕਾਪੂਨਾ ਸਥਿਤ ਪਾਰਕ ਐਵੇਨਿਊ ਵਿੱਚ ਇੱਕ ਘਰ ਦੇ ਮਾਲਕ ਨੂੰ ਆਪਣੀ ਪ੍ਰਾਪਰਟੀ ਵਿੱਚ ਲੱਗੇ ਦਰੱਖਤ ਨੂੰ ਕਟਵਾਉਣ ਦੇ ਚਲਦਿਆਂ $52,500 ਦਾ ਜੁਰਮਾਨਾ ਕੀਤਾ ਗਿਆ ਹੈ।
ਇਹ ਦਰੱਖਤ ਪੋਹੂਟੁਕਾਵਾ ਨਸਲ ਦਾ ਸੀ ਤੇ ਇੱਕ ਸੁਰੱਖਿਅਤ ਦਰੱਖਤ ਦੇ ਦਰਜੇ ਹੇਠ ਸੀ। ਪਰ ਨਵੰਬਰ 2020 ਵਿੱਚ ਘਰ ਦੇ ਮਾਲਕ ਨੇ ਕਾਂਟਰੇਕਟਰਾਂ ਨੂੰ ਬੁਲਾ ਕੇ ਇਸ ਦਰੱਖਤ ਨੂੰ ਕਟਵਾ ਦਿੱਤਾ।
ਉਸਦਾ ਕਹਿਣਾ ਸੀ ਕਿ ਇਸ ਦਰੱਖਤ ਦੇ ਕਾਰਨ ਉਸ ਦੇ ਘਰ ਤੋਂ ਬੀਚ ਦਾ ਨਜਾਰਾ ਸਹੀ ਢੰਗ ਨਾਲ ਨਹੀਂ ਦਿਖਦਾ ਸੀ।
ਇਸ ਮਾਮਲੇ ਵਿੱਚ ਦਰੱਖਤ ਕੱਟਣ ਵਾਲੇ ਕਾਂਟਰੇਕਟਰ ਵੀ ਇਸ ਵੇਲੇ ਕਚਿਹਰੀ ਦੀਆਂ ਤਾਰੀਖਾਂ ਭੁਗਤ ਰਹੇ ਹਨ।