Saturday, 03 December 2022
23 November 2022 New Zealand

ਨਿਊਜੀਲੈਂਡ ਵਿੱਚ ਮੰਦੀ ਦੀ ਚੇਤਾਵਨੀ ਹੋਈ ਜਾਰੀ

ਰਿਜਰਵ ਬੈਂਕ ਨੇ ਮਹਿੰਗਾਈ ਰੋਕਣ ਲਈ ਰਿਕਾਰਡ ਵਿਆਜ ਦਰਾਂ ਵਿੱਚ ਕੀਤਾ ਵਾਧਾ
ਨਿਊਜੀਲੈਂਡ ਵਿੱਚ ਮੰਦੀ ਦੀ ਚੇਤਾਵਨੀ ਹੋਈ ਜਾਰੀ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਵਿੱਚ ਲਗਾਤਾਰ ਵੱਧਦੀ ਮਹਿੰਗਾਈ 'ਤੇ ਕਾਬੂ ਪਾਉਣ ਲਈ ਰਿਜਰਵ ਬੈਂਕ ਵਲੋਂ ਲਗਾਤਾਰ ਬੀਤੇ ਸਮੇਂ ਵਿੱਚ ਆਫੀਸ਼ਲ ਕੈਸ਼ ਰੇਟ ਵਿੱਚ ਵਾਧਾ ਕੀਤਾ ਗਿਆ ਹੈ, ਪਰ ਅਜੇ ਤੱਕ ਇਸ ਦਾ ਅਸਰ ਦੇਖਣ ਨੂੰ ਨਹੀਂ ਮਿਲਿਆ ਸੀ, ਜਿਸ ਕਾਰਨ ਅੱਜ ਰਿਜਰਵ ਬੈਂਕ ਨੇ ਰਿਕਾਰਡ ਓ ਸੀ ਆਰ ਵਿੱਚ ਵਾਧਾ ਕੀਤਾ ਹੈ।
ਰਿਜਰਵ ਬੈਂਕ ਨੇ 74 ਬੇਸਿਸ ਪੋਇੰਟਾਂ (4.25%) ਦਾ ਵਾਧਾ ਦਰਜ ਕੀਤਾ ਹੈ, ਜੋ ਕਿ 2008 ਤੋਂ ਬਾਅਦ ਹੁਣ ਤੱਕ ਦਾ ਰਿਕਾਰਡ ਵਿਆਜ ਦਰਾਂ ਦਾ ਵਾਧਾ ਹੈ।
ਇਸ ਤੋਂ ਇਲਾਵਾ ਆਰ ਬੀ ਐਨ ਜੈਡ ਦੀ ਮੋਨੇਟਰੀ ਪਾਲਸੀ ਤਹਿਤ ਅਗਲੇ ਸਾਲ ਦੇ ਅੱਧ ਤੱਕ ਨਿਊਜੀਲੈਂਡ ਵਿੱਚ ਮੰਦੀ ਦੀ ਗੱਲ ਵੀ ਆਖੀ ਗਈ ਹੈ।

ADVERTISEMENT
NZ Punjabi News Matrimonials