Friday, 02 December 2022
23 November 2022 New Zealand

ਪੰਜਗਰਾਂਈ ਵਾਲੇ ਮਾਨ ਪਰਿਵਾਰ ਨੂੰ ਸਦਮਾ , ਸ. ਗੁਰਦੇਵ ਸਿੰਘ ਮਾਨ ਦਾ ਦੇਹਾਂਤ

ਪੰਜਗਰਾਂਈ ਵਾਲੇ ਮਾਨ ਪਰਿਵਾਰ ਨੂੰ ਸਦਮਾ , ਸ. ਗੁਰਦੇਵ ਸਿੰਘ ਮਾਨ ਦਾ ਦੇਹਾਂਤ - NZ Punjabi News

ਆਕਲੈਂਡ (ਤਰਨਦੀਪ ਬਿਲਾਸਪੁਰ ) ਨਿਊਜੀਲੈਂਡ ਵਿੱਚ ਸਮਾਜਿਕ ਗਤੀਵਿਧੀਆਂ ਵਿੱਚ ਮੋਹਰੀ ਭੂਮਿਕਾ ਨਿਭਾਉਣ ਵਾਲੇ ਪੰਜਗਰਾਂਈ ਵਾਲੇ ਮਾਨ ਪਰਿਵਾਰ ਨੂੰ ਉਸ ਮੌਕੇ ਸਦਮਾ ਲੱਗਿਆ । ਜਦੋਂ ਪਰਿਵਾਰ ਦੇ ਮੁਖੀ ਸ. ਗੁਰਦੇਵ ਸਿੰਘ ਮਾਨ ਸੰਖੇਪ ਬਿਮਾਰੀ ਤੋਂ ਬਾਅਦ ਅਕਾਲ ਚਲਾਣਾ ਕਰ ਗਏ । ਇੱਥੇ ਜਿਕਰਯੋਗ ਹੈ ਕਿ ਨਿਰਮਲ ਸਿੰਘ ਮਾਨ , ਸੁਖਪਾਲ ਸਿੰਘ (ਕੁੱਕੂ ਮਾਨ , ਲਵ ਪੰਜਾਬ ਰੈਸਟੋਰੈਂਟ ) , ਜਸਪਾਲ ਸਿੰਘ ਮਾਨ ਦੇ ਪਿਤਾ ਸਿਕੰਦਰ ਸਿੰਘ ਦੇ ਸਹੁਰਾ ਸਾਹਿਬ ਸ. ਗੁਰਦੇਵ ਸਿੰਘ ਮਾਨ (86 ਸਾਲ ) ਕਿੱਤੇ ਵਜੋਂ ਮੈਡੀਕਲ ਫਰਮਾਸਿਸਟ ਤੇ ਖੇਤੀਬਾੜੀ ਦੇ ਕੰਮ ਵਿੱਚ ਆਪਣੇ ਜੱਦੀ ਪਿੰਡ ਪੰਜਗਰਾਂਈ ਕਲਾਂ (ਫਰੀਦਕੋਟ ) ਵਿਖੇ ਕਾਰਜਸ਼ੀਲ ਰਹੇ । ਆਪਣੇ ਪਰਿਵਾਰ ਦੇ ਨਿਊਜੀਲੈਂਡ ਸਥਾਪਿਤ ਹੋਣ ਤੋਂ ਬਾਅਦ ਆਪ ਵੀ ਆਪਣੇ ਬੱਚਿਆਂ ਕੋਲ ਤਕਰੀਬਨ 25 ਸਾਲ ਪਹਿਲਾ ਨਿਊਜੀਲੈਂਡ ਆ ਗਏ ਸਨ ।
ਇੱਥੇ ਜਿਕਰਯੋਗ ਹੈ ਕਿ ਮਾਨ ਪਰਿਵਾਰ ਸਮਾਜ ਸੇਵਾ ਤੇ ਸਪੋਰਟਸ ਦੇ ਖੇਤਰ ਵਿੱਚ ਮੋਢੀ ਕਲੱਬਾਂ ਵਿੱਚੋਂ ਇੱਕ ਮਾਲਵਾ ਕਲੱਬ ਦੇ ਫਾਊਂਡਰ ਮੈਂਬਰਾਂ ਵਿੱਚੋਂ ਇੱਕ ਹਨ ।
ਸ. ਗੁਰਦੇਵ ਸਿੰਘ ਮਾਨ ਨਮਿੱਤ ਪਰਿਵਾਰ ਵੱਲੋਂ ਅੰਤਿਮ ਅਰਦਾਸ 28 ਨਵੰਬਰ ਦਿਨ ਸੋਮਵਾਰ ਸ਼ਾਮ 6 ਵਜੇ ਤੋਂ 8 ਵਜੇ ਦੇ ਵਿਚਕਾਰ ਗੁਰਦੁਆਰਾ ਕਲਗੀਧਰ ਸਾਹਿਬ ਟਾਕਾਨੀਨੀ ਵਿਖੇ ਰੱਖੀ ਗਈ ਹੈ ।
ਜਿਸ ਮੌਕੇ ਪਰਿਵਾਰ ਨਾਲ ਸਨੇਹ ਰੱਖਣ ਵਾਲੇ ਸੱਜਣ ਮਿੱਤਰ ਅਤੇ ਰਿਸ਼ਤੇਦਾਰ ਮਾਨ ਪਰਿਵਾਰ ਦੇ ਦੁੱਖ ਵਿੱਚ ਸ਼ਰੀਕ ਹੋ ਕਿ ਵਿਛੜੀ ਰੂਹ ਨਮਿੱਤ ਅੰਤਿਮ ਅਰਦਾਸ ਦਾ ਹਿੱਸਾ ਬਣ ਸਕਦੇ ਹਨ ।
ਵਧੇਰੇ ਜਾਣਕਾਰੀ ਲਈ ਸ. ਸੁਖਪਾਲ ਸਿੰਘ ਕੁੱਕੂ ਮਾਨ ਨਾਲ 027 535 2321 ਤੇ ਰਾਬਤਾ ਕੀਤਾ ਜਾ ਸਕਦਾ ਹੈ ।

ADVERTISEMENT
NZ Punjabi News Matrimonials